ਕੇਐਮਐਸ ਕਾਲਜ ਵਿਖੇ ਮਾਤਾ ਸਰਸਵਤੀ ਦੇਵੀ ਜੀ ਦਾ ਮਨਾਇਆ ਚੌਥਾ ਮੂਰਤੀ ਸਥਾਪਨਾ ਦਿਵਸ :  ਪ੍ਰਿੰਸੀਪਲ ਡਾ.ਸ਼ਬਨਮ ਕੌਰ

ਦਸੂਹਾ,(ਰਾਜਦਾਰ ਟਾਇਮਸ): ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ ਵਿਖੇ ਕਲਾ ਅਤੇ ਵਿੱਦਿਆ ਦੇ ਪ੍ਰਤੀਕ ਮਾਤਾ ਸਰਸਵਤੀ ਦੇਵੀ ਜੀ ਦਾ ਚੌਥਾ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ। ਚੇਅਰਮੈਨ ਚੌਧਰੀ ਕੁਮਾਰ ਸੈਣੀ, ਪ੍ਰਿੰਸੀਪਲ ਡਾ.ਸ਼ਬਨਮ ਕੌਰ, ਡਾਇਰੈਕਟਰ ਡਾ.ਮਾਨਵ ਸੈਣੀ, ਤੋਸ਼ਾਂਤ ਸੈਣੀ ਅਤੇ ਸਟਾਫ਼ ਵੱਲੋਂ ਮਾਤਾ ਸਰਸਵਤੀ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ, ਉਪਰੰਤ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਚ.ਓ.ਡੀ ਡਾ.ਰਾਜੇਸ਼ ਕੁਮਾਰ, ਲਖਵਿੰਦਰ ਕੌਰ, ਮਲਕੀਤ ਕੌਰ, ਮਨਜੀਤ, ਧੰਨਵੀਰ ਸਿੰਘ, ਗੌਰਵ ਕੁਮਾਰ, ਸੁਨੀਤਾ ਰਾਣੀ ਅਤੇ ਹੋਰ ਮੌਜੂਦ ਸਨ।

Previous articleਬੰਦਨਾ ਠਾਕੁਰ 78.75 % ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲੇ ਸਥਾਨ ਉੱਤੇ
Next articleਸਕੂਲ ਦੀ ਮਦਦ ਕਰਨ ਲਈ ਅਸੀਂ ਹਮੇਸ਼ਾਂ ਤਤਪਰ ਰਹਿੰਦੇ ਹਾਂ : ਪ੍ਰਧਾਨ ਨੀਰਜ ਵਾਲੀਆ