ਫਗਵਾੜਾ,(ਸ਼ਿਵ ਕੋੜਾ): ਗੁਰੂ ਹਰਗੋਬਿੰਦ ਨਗਰ ਵਿਖੇ ਉਦਯੋਗਪਤੀ ਕੇ.ਕੇ ਸਰਦਾਨਾ ਦੀ ਸਰਪ੍ਰਸਤੀ ਹੇਠ ਚਲ ਰਹੇ ਬਲੱਡ ਬੈਂਕ ‘ਚ ਮਾਤਾ ਠਾਕੁਰ ਦੇਵੀ ਅਤੇ ਸਵ.ਨਾਨਕ ਚੰਦ ਸੇਠੀ ਦੀ ਯਾਦ ਵਿੱਚ 417ਵਾਂ ਦੰਦਾਂ ਤੇ ਜਬਾੜਿਆਂ ਦਾ ਫਰੀ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਜਿਲ੍ਹਾ ਕਪੂਰਥਲਾ ਯੋਜਨਾ ਬੋਰਡ ਦੀ ਚੇਅਰਪਰਸਨ ਲਲਿਤ ਸਕਲਾਨੀ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਉਹਨਾਂ ਬੱਲਡ ਬੈਂਕ ਵਲੋਂ ਸਮਾਜ ਸੇਵਾ ਵਿਚ ਬਿਨਾਂ ਕਿਸੇ ਸੁਆਰਥ ਤੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ 10 ਲੋੜਵੰਦਾਂ ਨੂੰ ਨਵੇਂ ਤਿਆਰ ਕੀਤੇ ਜਬਾੜੇ ਵੰਡੇ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ ਹੇਠ ਲਗਾਏ ਇਸ ਕੈਂਪ ਦੌਰਾਨ ਸੀ.ਐਮ.ਸੀ ਲੁਧਿਆਣਾ ਦੇ 25 ਮਾਹਿਰ ਡਾਕਟਰਾਂ ਦੀ ਮੋਬਾਈਲ ਟੀਮ ਨੇ ਡਾ.ਸਾਹਿਲ ਪਾਲ ਅਤੇ ਡਾ.ਰਿਚਰਡ ਗਿਲ ਦੀ ਅਗਵਾਈ ਹੇਠ 125 ਲੋੜਵੰਦਾਂ ਦੇ ਦੰਦਾਂ ਦੀ ਜਾਂਚ ਕੀਤੀ। ਲੋੜ ਅਨੁਸਾਰ ਦੰਦਾਂ ਦੀ ਸਫਾਈ ਕਰਨ ਉਪਰੰਤ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ ਅਤੇ ਮਰੀਜਾਂ ਦੇ ਖਰਾਬ ਹੋਏ ਦੰਦਾਂ ਨੂੰ ਕੱਢ ਕੇ ਫਿਲਿੰਗ ਕੀਤੀ ਗਈ। ਕੈਂਪ ਦੀ ਸਮਾਪਤੀ ਸਮੇਂ ਰੋਟਰੀ ਕਲੱਬ ਦੇ ਸਾਬਕਾ ਗਵਰਨਰ ਸਤਪਾਲ ਸੇਠੀ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 1 ਦਸੰਬਰ ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾਵੇਗਾ। ਜਿਸ ਵਿਚ 25 ਨਵੇਂ ਜਬਾੜੇ ਲਗਾਉਣ ਦੀ ਪਹਿਲੀ ਪ੍ਰਕ੍ਰਿਆ ਪੂਰੀ ਕੀਤੀ ਜਾਵੇਗੀ। ਇਸ ਮੌਕੇ ਵਿਸ਼ਵਾਮਿੱਤਰ ਸ਼ਰਮਾ, ਗੁਲਾਬ ਸਿੰਘ ਠਾਕੁਰ, ਗੁਲਸ਼ਨ ਕਪੂਰ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਕ੍ਰਿਸ਼ਨ ਕੁਮਾਰ, ਤਾਰਾ ਚੰਦ ਚੁੰਬਰ, ਪਿ੍ਰਤਪਾਲ ਕੌਰ ਤੁਲੀ, ਗੁਰਦੀਪ ਸਿੰਘ ਤੁਲੀ, ਨਰਿੰਦਰ ਸਿੰਘ ਸੈਣੀ, ਟੀ.ਡੀ ਚਾਵਲਾ ਆਦਿ ਹਾਜਰ ਸਨ।