ਮੁਕੇਰੀਆਂ,(ਰਾਜ਼ਦਾਰ ਟਾਇਮਸ): ਮਾਡਰਨ ਗਰੁੱਪ ਆਫ ਕਾਲਜਿਸ ਵਿਖੇ ਬੀ.ਸੀ.ਏ ਅਤੇ ਬੀ.ਟੇਕ ਕਰ ਰਹੇ ਵਿਦਿਆਰਥੀਆਂ ਲਈ ਪਲੇਸਮੇਂਟ ਡ੍ਰਾਈਵ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਅਲੱਗ-ਅਲੱਗ ਕੰਪਨੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਪਲੇਸਮੇਂਟ ਡਰਾਈਵ ਵਿਚ 40 ਤੋਂ ਵੱਧ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਉਹਨਾਂ ਵਿੱਚੋ 6 ਵਿਦਿਆਰਥੀਆਂ ਦੀ ਚੋਣ ਪ੍ਰਸਿੱਧ ਆਈ.ਟੀ ਕੰਪਨੀ ਹੋਪਿਂਗ ਮਾਈਂਡ ਵਿਚ ਪੰਜ ਲੱਖ ਦੇ ਪੈਕਜ ਤੇ ਹੋਈ। ਇਸ ਤੋਂ ਇਲਾਵਾ ਵਿਦਿਆਰਥੀ ਨੂੰ 16000 ਤੋਂ 25000 ਪ੍ਰਤੀ ਮਹੀਨਾ ਟ੍ਰੇਨਿੰਗ ਦੌਰਾਨ ਦਿੱਤਾ ਜਾਵੇਗਾ। ਚੁਣੇ ਗਏ ਵਿਦਿਆਰਥੀਆਂ ਵਿਚ ਸਨਮਾਨ ਸਿੰਘ (ਬੀਸੀਏ), ਰੇਹਾਨ, ਇਮਤਿਆਜ਼ ਅਹਿਮਦ, ਸਾਗਰ, ਪ੍ਰਿਆ ਅਤੇ ਮਨੀਸ਼ (ਬੀਟੇਕ) ਸ਼ਾਮਿਲ ਸਨ। ਪਲੇਸਮੇਂਟ ਡ੍ਰਾਈਵ ਦਾ ਆਯੋਜਨ ਟ੍ਰੇਨਿੰਗ ਅਤੇ ਪਲੇਸਮੇਂਟ ਸੈੱਲ ਵੱਲੋਂ ਪ੍ਰਿੰਸੀਪਲ ਡਾ.ਜਤਿੰਦਰ ਕੁਮਾਰ ਦੀ ਅਗਵਾਈ ਵਿਚ ਕੀਤਾ ਗਿਆ। ਮੈਨੇਜਿੰਗ ਡਾਇਰੈਕਟਰ ਡਾ.ਅਰਸ਼ਦੀਪ ਸਿੰਘ ਵੱਲੋਂ ਚੁਣੇ ਗਏ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਸੁਨਹਿਰੇ ਭਵਿੱਖ ਲਈ ਮੁਬਾਰਕਬਾਦ ਭੇਂਟ ਕੀਤੀ। ਉਹਨਾਂ ਕਿਹਾ ਕਿ ਕਾਲਜ ਬੱਚਿਆਂ ਦੇ ਬੇਹਤਰ ਭਵਿੱਖ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇ ਵਿਚ ਵੀ ਅਜਿਹੇ ਮੌਕੇ ਪ੍ਰਦਾਨ ਕਰਦਾ ਰਹੇਗਾ। ਡਾ.ਜਤਿੰਦਰ ਕੁਮਾਰ ਵੱਲੋਂ ਵੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਦੌਰਾਨ ਪਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਦਲਵੀਰ ਸਿੰਘ, ਸ਼ਸ਼ੀ ਕਰੇਲ, ਅਤੇ ਦਲਜੀਤ ਕੌਰ ਸ਼ਾਮਿਲ ਸਨ।