ਮਹੰਤ ਰਮਿੰਦਰ ਦਾਸ ਵੱਲੋਂ ਲਾਲੀ ਬਾਜਵਾ ਦਾ ਸਨਮਾਨ
ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਹੋਣ ਉਪਰੰਤ ਜਤਿੰਦਰ ਸਿੰਘ ਲਾਲੀ ਬਾਜਵਾ ਉਦਾਸੀਨ ਆਸ਼ਰਮ ਡੇਰਾ ਬਾਬਾ ਚਰਨ ਸ਼ਾਹ ਜੀ ਬਹਾਦਰਪੁਰ ਵਿਖੇ ਪੁੱਜੇ ਜਿੱਥੇ ਮਹੰਤ ਰਮਿੰਦਰ ਦਾਸ ਵਲੋਂ ਜਤਿੰਦਰ ਸਿੰਘ ਲਾਲੀ ਬਾਜਵਾ ਦਾ ਸਵਾਗਤ ਕੀਤਾ ਗਿਆ ਤੇ ਨਵੀਂ ਮਿਲੀ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ। ਮਹੰਤ ਰਮਿੰਦਰ ਦਾਸ ਨੇ ਕਿਹਾ ਕਿ ਲਾਲੀ ਬਾਜਵਾ ਵੱਲੋਂ ਹਮੇਸ਼ਾ ਸੱਚੀ-ਸੁੱਚੀ ਸਿਆਸਤ ਨੂੰ ਅੱਗੇ ਵਧਾਇਆ ਗਿਆ ਹੈ ਤੇ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਇਹ ਸੱਚ ਦੇ ਰਸਤੇ ਉੱਪਰ ਪਹਿਰਾ ਦਿੰਦੇ ਰਹਿਣਗੇ ਤੇ ਸਮਾਜ ਦੀ ਭਲਾਈ ਲਈ ਯਤਨਸ਼ੀਲ ਰਹਿਣਗੇ। ਲਾਲੀ ਬਾਜਵਾ ਵੱਲੋਂ ਮਹੰਤ ਰਮਿੰਦਰ ਦਾਸ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਮਿਲੀ ਹੈ, ਉਸ ਨੂੰ ਸਾਥੀਆਂ ਦੀ ਮਦਦ ਨਾਲ ਤਨਦੇਹੀ ਨਾਲ ਨਿਭਾਇਆ ਜਾਵੇਗਾ। ਇਸ ਮੌਕੇ ਸਤਵਿੰਦਰ ਸਿੰਘ ਆਹਲੂਵਾਲੀਆ, ਰਣਧੀਰ ਸਿੰਘ ਭਾਰਜ ਸਰਕਲ ਪ੍ਰਧਾਨ-2, ਪੁਨੀਤਇੰਦਰ ਸਿੰਘ ਕੰਗ, ਚਰਨਜੀਤ ਸਿੰਘ, ਰਵਿੰਦਰ ਪਾਲ ਮਿੰਟੂ, ਹਿਤੇਸ਼ ਪਰਾਸ਼ਰ, ਗੁਰਪ੍ਰੀਤ ਸਿੰਘ ਕੋਹਲੀ, ਜਪਿੰਦਰਪਾਲ ਸਿੰਘ ਅਟਵਾਲ, ਹਰਪ੍ਰੀਤ ਸਿੰਘ ਅਨੰਦ, ਮਨਦੀਪ ਸਿੰਘ, ਮੁਕੇਸ਼ ਸੂਰੀ ਵੀ ਮੌਜੂਦ ਰਹੇ।