ਪਹਿਲੀ ਵਾਰ ਵੋਟਰ ਬਣੀਆਂ ਕਿਸ਼ੋਰ ਲੜਕੀਆਂ ਨੇ ਉਤਸ਼ਾਹ ਨਾਲ ਲਿਆ ਭਾਗ
ਮੁਕੇਰੀਆਂ,(ਰਾਜਦਾਰ ਟਾਇਮਸ) : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟਰੇਟ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਕੁਮਾਰੀ ਮੰਜੂ ਬਾਲਾ ਬਾਲ ਵਿਕਾਸ ਪ੍ਰੋਜੈਕਟ ਅਫਸਰ ਮੁਕੇਰੀਆਂ ਵਲੋਂ ਸਵੀਪ ਗਤੀਵਿਧੀਆਂ ਅਧੀਨ ਪਿੰਡ ਡੁਗਰੀ ਰਾਜਪੂਤਾਂ ਵਿਖੇ ਮਹਿਲਾ ਵੋਟਰਾਂ ਅਤੇ ਖਾਸ ਕਰਕੇ ‘ਫਸਟ ਟਾਈਮ ਵੋਟਰਜ਼’ ਨੂੰ ਜਾਗਰੂਕ ਕਰਨ ਲਈ ਮਹਿੰਦੀ ਮੁਕਾਬਲੇ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਪਹਿਲੀ ਵਾਰ ਵੋਟਰ ਬਣੀਆਂ ਕਿਸ਼ੋਰ ਲੜਕੀਆਂ ਨੇ ਵੋਟਾਂ ਪਾਉਣ ਲਈ ਜਾਗਰੂਕ ਕਰਦਿਆਂ ਆਪਣੇ ਹੱਥਾਂ ’ਤੇ ਬਹੁਤ ਹੀ ਵਧੀਆ ਮਹਿੰਦੀ ਦੇ ਡਿਜ਼ਾਇਨ ਬਣਾਏ, ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਬਲਾਕ ਮੁਕੇਰੀਆਂ ਵਿਚ ਔਰਤਾਂ ਨੂੰ 100 ਫੀਸਦੀ ਮਤਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਬੇਹੱਦ ਉਤਸ਼ਾਹ ਹੈ। ਆਂਗਣਵਾੜੀ ਵਰਕਰਾਂ ਵਲੋਂ ਵੱਖ-ਵੱਖ ਰੰਗੋਲੀ ਦੇ ਡਿਜ਼ਾਇਨ ਬਣਾ ਕੇ ਪਿੰਡ ਦੀਆਂ ਔਰਤਾਂ ਨੂੰ ਹਰ ਹਾਲਤ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਸੁਪਰਵਾਈਜ਼ਰ ਸੀਮਾ ਦੇਵੀ ਅਤੇ ਸੁਪਰਵਾਈਜ਼ਰ ਰਵਿੰਦਰ ਕੋਰ ਵਲੋਂ ਕਿਸ਼ੋਰ ਲੜਕੀਆਂ ਅਤੇ ਔਰਤਾ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੇ ਹਾਂ ਅਤੇ ਆਪਣੀ ਆਵਾਜ਼ ਉੱਪਰ ਤੱਕ ਪਹੁੰਚਾ ਸਕਦੇ ਹਾਂ । ਉਨ੍ਹਾਂ ਨੇ ਲੋਕ ਸਭਾ ਚੋਣਾਂ-2024 ਲਈ ਪੰਜਾਬ ਵਿਚ 1 ਜੂਨ ਨੂੰ ਪੈ ਰਹੀਆਂ ਵੋਟਾਂ ਵਾਲੇ ਦਿਨ ਹਰ ਹਾਲਤ ਵਿਚ ਵੋਟ ਪਾਉਣ ਦੀ ਤਾਕੀਦ ਕੀਤੀ। ਇਸ ਮੌਕੇ ਸੁਪਰਵਾਈਜ਼ਰ ਮੋਨਿਕਾ ਸ਼ਰਮਾ, ਸੁਪਰਵਾਈਜ਼ਰ ਉਰਮਿਲਾ ਰਾਣੀ ਅਤੇ ਸੁਪਰਵਾਈਜ਼ਰ ਰਾਜ ਕੁਮਾਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ, ਪਿੰਡ ਦੀਆਂ ਔਰਤਾਂ ਅਤੇ ਪਹਿਲੀ ਵਾਰ ਵੋਟਰ ਬਣੀਆਂ ਕਿਸ਼ੋਰ ਲੜਕੀਆਂ ਮੌਜੂਦ ਸਨ।