ਫਗਵਾੜਾ,(ਸ਼ਿਵ ਕੋੜਾ): ਡਾ.ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਖੇ 19 ਨਵੰਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਸੰਵਿਧਾਨ ਜਨ ਜਾਗ੍ਰਿਤੀ ਸੰਮੇਲਨ ਵਿਚ ਸ਼ਮੂਲੀਅਤ ਲਈ ਰਾਸ਼ਟਰੀ ਮੂਲਨਿਵਾਸੀ ਸੰਘ ਦੇ ਕੌਮੀ ਜਨਰਲ ਸਕੱਤਰ ਅਜੇ ਮੂਲਨਿਵਾਸੀ ਅਤੇ ਸਾਥੀਆਂ ਵਲੋਂ ਬਾਬਾ ਸਹਿਬ ਡਾ.ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ ਕ੍ਰਾਂਤੀਕਾਰੀ ਵਿਚਾਰਕ ਸੰਤ ਕਿਸ਼ਨ ਨਾਥ ਚਹੇੜੂ ਨੂੰ ਰਸਮੀ ਸੱਦਾ ਪੱਤਰ ਦਿੱਤਾ ਗਿਆ। ਸੰਤ ਕ੍ਰਿਸ਼ਨ ਨਾਥ ਨੇ ਅਜੇ ਮੂਲਨਿਵਾਸੀ ਤੇ ਉਹਨਾਂ ਦੇ ਸਾਥੀਆਂ ਨਾਲ ਕਈ ਸਮਾਜਿਕ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ ਭਾਰਤ ਦਾ ਸੰਵਿਧਾਨ ਦੁਨੀਆਂ ਵਿੱਚ ਸਭ ਤੋਂ ਉੱਤਮ ਸੰਵਿਧਾਨ ਹੈ। ਜਿਹੜਾ ਕਿ ਨਾ ਸਿਰਫ ਹਰੇਕ ਘਰ ਵਿੱਚ ਹੋਣਾ ਚਾਹੀਦਾ ਹੈ, ਬਲਕਿ ਇਸ ਨੂੰ ਸਕੂਲਾਂ ਕਾਲਜਾਂ ਤੇ ਯੂਨੀਰਸਿਟੀਆਂ ਵਿਚ ਜਰੂਰੀ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ। ਉਹਨਾਂ ਰਾਸ਼ਟਰੀ ਮੂਲਨਿਵਾਸੀ ਸੰਘ ਵਲੋਂ ਸੰਵਿਧਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਜੇ ਮੂਲਨਿਵਾਸੀ ਤੇ ਉਹਨਾਂ ਦੇ ਸਾਥੀਆਂ ਨੂੰ ਸਿਰੋਪੇ ਪਾ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਤੇ ਮੋਹਨ ਲਾਲ ਰਤਨ, ਤਰਸੇਮ ਲਾਲ ਬੱਧਣ, ਬਲਦੇਵ ਰਾਜ, ਦੇਵਰਾਜ ਸੁਮਨ, ਅਸ਼ੋਕ ਕੁਮਾਰ, ਜਗਪਾਲ ਝੱਲੀ, ਮਨਜੀਤ ਜੱਸੀ ਆਦਿ ਹਾਜਰ ਸਨ।