ਚੰਡੀਗੜ,(ਰਾਜਦਾਰ ਟਾਇਮਸ): ਭਾਜਪਾ ਘੱਟ ਗਿਣਤੀ ਮੋਰਚਾ ਦੇ ਸੂਬਾ ਪ੍ਰਧਾਨ ਥਾਮਸ ਮਸੀਹ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ , ਸੂਬਾ ਜਨਰਲ ਸਕੱਤਰ (ਸੰਗਠਨ) ਮੰਥਰੀ ਸ੍ਰੀ ਨਿਵਾਸਲੂ ਜੀ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦੇ ਸਲਾਹ ਮਸ਼ਵਰੇ ਨਾਲ 21 ਸੂਬਾ ਅਹੁਦੇਦਾਰਾਂ ਤੇ 13 ਸੂਬਾ ਕਾਰਜਕਰਨੀ ਮੈਂਬਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਇਹ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ 6 ਸੂਬਾ ਮੀਤ ਪ੍ਰਧਾਨ ਜਾਹਿਦ ਪੀਰ ਮਲੇਰਕੋਟਲਾ, ਚੰਦ ਮਸੀਹ ਤਰਨਤਾਰਨ, ਜੇਮਸ  ਮਸੀਹ ਸੋਨੀ ਅੰਮ੍ਰਿਤਸਰ, ਅੰਦਰਾਸ ਮਸੀਹ ਗੁਰਦਾਸਪੁਰ, ਸਬੀਰ ਹੁਸੈਨ ਲੁਧਿਆਣਾ, ਸਾਹਿਲ ਚੌਹਾਨ ਮੋਹਾਲੀ, ਤਿੰਨ ਜਨਰਲ ਸਕੱਤਰ, ਪੱਪੂ ਖਾਨ ਮਾਨਸਾ, ਵਰਿੰਦਰ ਮਸੀਹ ਲੁਧਿਆਣਾ, ਤਰਸੇਮ ਮਸੀਹ ਹੁਸ਼ਿਆਰਪੁਰ, ਸੱਤ ਸੂਬਾ ਸਕੱਤਰ, ਅੰਸਲਾਮ ਅੰਮ੍ਰਿਤਸਰ, ਰਾਜਨ ਗਿੱਲ ਬਟਾਲਾ, ਸੰਦੀਪ ਮਸੀਹ ਕਪੂਰਥਲਾ, ਸਲੀਮ ਅਹਿਮਦ ਫਾਰੂਕੀ ਬਲਾਚੌਰ, ਅਖਤਰ ਖਾਨ ਪਟਿਆਲ਼ਾ, ਮਸਕਿਨ ਖਾਨ ਪਠਾਨਕੋਟ, ਲੋਕੇਸ਼ ਜੈਨ ਲੁਧਿਆਣਾ, ਸ਼ੋਸਲ ਮੀਡੀਆ ਇਨਚਾਰਜ ਅੰਜੂ ਡੈਵਿਡ ਜਲੰਧਰ, ਆਈਟੀ ਸੈਲ ਇਨਚਾਰਜ ਸਾਹਿਲ ਮਸੀਹ ਮੁਕਤਸਰ ,ਦਫ਼ਤਰ ਸਕੱਤਰ ਚਰਨ ਮਸੀਹ ਜਲੰਧਰ, ਬੁਲਾਰਾ ਸਰਤਾਜ ਅਲੀ ਜਲੰਧਰ, ਖ਼ਜ਼ਾਨਚੀ ਜਸਵਿੰਦਰ ਮਸੀਹ ਗੁਰਦਾਸਪੁਰ ਨੂੰ ਲਗਾਇਆ ਗਿਆ ਹੈ।13 ਸੂਬਾ ਕਾਰਜਕਰਨੀ ਮੈਂਬਰ ਲਾਤੀਫ ਖਾਨ ਹੁਸ਼ਿਆਰਪੁਰ, ਵਿਲੀਅਮ ਮਸੀਹ ਫਤਹਿਗੜ ਚੂੜੀਆਂ, ਦੀਪਕ ਸ਼ੈਲੀ ਅੰਮ੍ਰਿਤਸਰ, ਸਾਲੀਮ ਮੁਹੰਮਦ ਬਠਿੰਡਾ ਦਿਹਾਤੀ, ਵਾਰਿਸ ਮਸੀਹ ਜਲੰਧਰ, ਗੁਲਜ਼ਾਰ ਖਾਨ ਬਰਨਾਲਾ, ਬਲਜੀਤ ਮਸੀਹ ਅਜਨਾਲਾ, ਰਾਜੂ ਮਸੀਹ ਗੁਰਦਾਸਪੁਰ, ਇਸਤਕਾਰ ਤਰਨਤਾਰਨ, ਰਾਜ ਕੁਮਾਰ ਫਰੀਦਕੋਟ, ਕੁਲਦੀਪ ਖਾਨ ਮਾਨਸਾ ਦਿਹਾਤੀ, ਰੀਪਮ ਜੈਨ ਮੋਹਾਲੀ, ਬ੍ਰਾਹਮਾ ਮਸੀਹ ਮੁਕੇਰੀਆਂ ਅਦਿ ਬਣਾਏ ਗਏ ਹਨ।