ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਪਿੰਡ ਲੇਸੜੀਵਾਲ ਵਿਖੇ ਭਗਵਾਨ ਵਾਲਮੀਕਿ ਸਤਿਕਾਰ ਕਮੇਟੀ (ਭਾਰਤ) ਦੀ ਇੱਕ ਅਹਿਮ ਮੀਟਿੰਗ ਕਮੇਟੀ ਦੇ ਰਾਸ਼ਟਰੀ ਸਕੱਤਰ ਅਜੀਤ ਰਾਮ ਲੇਸੜੀ ਵਾਲ ਦੇ ਗ੍ਰਹਿ ਵਿਖੇ ਹੋਈ। ਇਹ ਮੀਟਿੰਗ ਗੁਰਮੁੱਖ ਸਿੰਘ ਖੋਸਲਾ ਰਾਸ਼ਟਰੀ ਪ੍ਰਧਾਨ ਭਗਵਾਨ ਵਾਲਮੀਕਿ ਸਤਿਕਾਰ ਕਮੇਟੀ (ਭਾਰਤ) ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਬਾਬਾ ਸਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮ੍ਰਪਿਤ ਕ੍ਰਾਂਤੀਕਾਰੀ ਸਮਾਗਮ ਕਰਾਉਣ ਸਬੰਧੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਉਤੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਵਿੱਚ ਆਏ ਸਾਰੇ ਅਹੁਦੇਦਾਰਾਂ ਨੇ ਆਪਣੇ ਆਪਣੇ ਹਲਕਿਆਂ ਵਿੱਚ ਆਪਣੇ ਐਸ.ਸੀ ਭਾਈਚਾਰੇ ਨੂੰ ਆਉਣ ਵਾਲੀਆਂ ਤਕਲੀਫਾਂ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਨਿਪਟਾਰੇ ਲਈ ਭਗਵਾਨ ਵਾਲਮੀਕਿ ਸਤਿਕਾਰ ਕਮੇਟੀ ਵੱਲੋਂ ਇੱਕ ਵਿਉਂਤਬੰਦੀ ਵੀ ਬਣਾਈ ਗਈ। ਮੀਟਿੰਗ ਵਿੱਚ ਭਾਰਤ ਰਤਨ ਬਾਬਾ ਸਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜਾ ਨੂੰ ਸਮ੍ਰਪਿਤ ਕ੍ਰਾਂਤੀਕਾਰੀ ਸਮਾਗਮ ਕਰਾਉਣ ਦਾ ਫੈਸਲਾ 2 ਮਈ ਨੂੰ ਕਰਤਾਰਪੁਰ ਵਿਖੇ ਕੀਤਾ ਗਿਆ। ਇਸ ਮੀਟਿੰਗ ਵਿੱਚ ਹੋਰਨਾਂ ਤੌਂ ਇਲਾਵਾ ਗੁਰਦੇਵ ਸਿੰਘ ਮਾਲੜੀ ਨੈਸ਼ਨਲ ਅੈਡਵਾਇਜਰ, ਮਨੋਜ ਕੁਮਾਰ ਮੁਰਾਰ ਇੰਨਚਾਰਜ ਪੰਜਾਬ, ਮੰਗਤ ਰਾਮ ਕਲਿਆਣ ਐਗਜ਼ੈਕਟਿਵ ਮੈਂਬਰ, ਰੂੜਾ ਰਾਮ ਗਿੱਲ ਰਾਸ਼ਟਰੀ ਸਕੱਤਰ, ਕੁਲਜੀਤ ਗਿੱਲ ਸਪੋਕਸਮੈਨ, ਪ੍ਰੇਮ ਮਸੀਹ ਪ੍ਰਧਾਨ ਪੰਜਾਬ ਡੈਮੋਕਰੈਟਿਕ ਭਾਰਤੀਯ ਲੋਕ ਦਲ, ਹਰਵਿੰਦਰ ਮਾਨ ਉਪ ਪ੍ਰਧਾਨ ਪੰਜਾਬ, ਰੇਸ਼ਮ ਸਿੰਘ ਭੱਟੀ ਚੇਅਰਮੈਨ ਕ੍ਰਿਸਚੀਅਨ ਵਿੰਗ ਪੰਜਾਬ, ਸਤਨਾਮ ਸਿੰਘ ਬੁਲ੍ਹੋਵਾਲ ਪ੍ਰਧਾਨ ਕਿਸਾਨ ਵਿੰਗ ਜਲੰਧਰ, ਸੁਨੀਲ ਮਸੀਹ ਕਾਕਾ ਪ੍ਰਧਾਨ ਦੋਆਬਾ ਜੋਨ, ਜਤਿੰਦਰ ਪਾਲ ਖੋਸਲਾ ਜਿਲਾ ਪ੍ਰਧਾਨ ਹੁਸ਼ਿਆਰਪੁਰ, ਸੁਰਿੰਦਰ ਗਿੱਲ ਜਲੰਧਰ, ਗੋਲਡੀ ਯੂਥ ਆਗੂ ਹੁਸ਼ਿਆਰਪੁਰ, ਵਿਸ਼ਾਲ ਕੁਮਾਰ ਆਗੂ ਨਕੋਦਰ, ਮਨਪ੍ਰੀਤ ਗਿੱਲ ਹੁਸ਼ਿਆਰਪੁਰ, ਇਸ ਮੌਕੇ ਅਜੀਤ ਰਾਮ ਲੇਸੜੀ ਵਾਲ ਨੈਸ਼ਨਲ ਸਕੱਤਰ ਭਗਵਾਨ ਵਾਲਮੀਕਿ ਸਤਿਕਾਰ ਕਮੇਟੀ (ਭਾਰਤ) ਵਲੋਂ ਆਏ ਹੋਏ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੈਸ.ਸੀ ਭਾਈਚਾਰੇ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਲੜਦੇ ਰਹਿਣ ਲਈ ਆਪਣੀ ਵਚਨਬੱਧਤਾ ਦੁਹਰਾਈ ਅਤੇ ਬਾਬਾ ਸਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਸਿਧਾਂਤਾਂ ਤੇ ਚੱਲਣ ਦਾ ਪ੍ਰਣ ਕੀਤਾ ।