ਦਸੂਹਾ,(ਰਾਜਦਾਰ ਟਾਇਮਸ): ਭਗਵਾਨ ਵਾਲਮੀਕਿ ਸ਼ਕਤੀ ਸੇਨਾ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਐਡਵੋਕੇਟ ਅਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਤੇ ਗੱਲਬਾਤ ਕਰਦਿਆਂ ਐਡਵੋਕੇਟ ਅਜੇ ਕੁਮਾਰ ਨੇ ਦੱਸਿਆ ਕਿ 21 ਦਸੰਵਰ 2024 ਦਿਨ ਸ਼ਨੀਵਾਰ ਨੂੰ ਭਗਵਾਨ ਵਾਲਮੀਕਿ ਸ਼ਕਤੀ ਸੇਨਾ (ਰਜਿ.) ਪੰਜਾਬ ਵਲੋਂ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਨੂੰ ਸਮਰਪਿਤ ਇੱਕ ਵਿਸ਼ਾਲ ਸਤਿਸੰਗ ਸਮਾਗਮ ਦਾ ਆਯੋਜਨ ਸ਼ਗੁਨ ਪੈਲੇਸ, ਮਿਆਣੀ ਰੋਡ ਦਸੂਹਾ ਵਿਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਨਿਰਮਲ ਗਿੱਲ ਪ੍ਰਭੂ ਮਹਿਮਾ ਦਾ ਗੁਣਗਾਣ ਕਰਨਗੇ। ਇਸ ਲਈ ਉਹ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਨ ਕਿ ਇਸ ਮੌਕੇ ਤੇ ਪਹੁੰਚ ਕੇ ਪ੍ਰਭੂ ਮਹਿਮਾ ਨੂੰ ਸੁਣੋ ਅਤੇ ਆਪਣਾ ਜੀਵਨ ਸਫ਼ਲ ਕਰੋ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਤੇ ਐਡਵੋਕੇਟ ਰਾਜਨ ਥਾਪਰ ਸੂਬਾ ਜਨਰਲ ਸਕੱਤਰ, ਹਰਮਿੰਦਰ ਸਿੰਘ ਸਾਬੀ, ਲਵ ਕੁਮਾਰ, ਸੁਖਦੇਵ ਸਿੰਘ, ਸੰਜੀਵ ਚੌਧਰੀ, ਅਮਨ ਫਰਮਾਏ, ਗਗਨਦੀਪ ਸਿੰਘ, ਸੰਦੀਪ ਕੁਮਾਰ, ਅੰਕੁਸ਼ ਕੁਮਾਰ, ਗੌਤਮ ਰੱਤੀ, ਅਨਿਕੇਤ ਕੁਮਾਰ, ਮਯੂਰ ਸਹੋਤਾ, ਪ੍ਰਥਮ ਸੱਭਰਵਾਲ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।