ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨ ਐਮ.ਏ (ਅੰਗਰੇਜ਼ੀ) ਸਮੈਸਟਰ ਤੀਜਾ ਦੇ ਨਤੀਜਿਆਂ ਵਿੱਚ ਜੇ.ਸੀ ਡੀ.ਏ.ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਨੇ ਦੱਸਿਆ ਕਿ ਬੰਦਨਾ ਠਾਕੁਰ ਨੇ 78.75% ਅੰਕ, ਨੇਹਾ ਆਸਥਾ ਠਾਕੁਰ ਨੇ 77.25% ਅੰਕ ਅਤੇ ਗੋਰਵ ਡਡਵਾਲ ਨੇ 74.25% ਪ੍ਰਾਪਤ ਕਰਕੇ ਕ੍ਰਮਵਾਰ ਕਾਲਜ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਰਾਕੇਸ਼ ਮਹਾਜਨ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ ਵਿਦਿਆਰਥੀਆਂ ਨੂੰ ਦਿੰਦਿਆਂ ਇਸ ਦਾ ਸਿਹਰਾ ਵਿਭਾਗ ਦੇ ਮਿਹਨਤੀ ਸਟਾਫ਼ ਸਿਰ ਬੰਨ੍ਹਿਆ। ਵਿਭਾਗ ਦੇ ਮੁਖੀ ਡਾ.ਅਮਨਦੀਪ ਰਾਣਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸ਼ਾਨਦਾਰ ਪ੍ਰਦਰਸ਼ਨ ਪਿੱਛੇ ਵਿਦਿਆਰਥੀਆਂ ਦੀ ਮਿਹਨਤ ਅਤੇ ਵਿਭਾਗ ਦੇ ਮਿਹਨਤੀ ਤੇ ਤਜਰਬੇਕਾਰ ਟੀਚਰਾਂ ਦੀ ਅਗਵਾਈ ਹੈ।