ਫ਼ਰੀਦਕੋਟ,(ਵਿਪਨ ਕੁਮਾਰ ਮਿਤੱਲ) : ਬਾਬਾ ਫ਼ਰੀਦ ਪ੍ਰੈੱਸ ਵੈਲਫੇਅਰ ਸੁਸਾਇਟੀ, ਫ਼ਰੀਦਕੋਟ ਵੱਲੋਂ ਚੇਅਰਮੈਨ ਰਾਜਿੰਦਰ ਅਰੋੜਾ ਅਤੇ ਪ੍ਰਧਾਨ ਰਕੇਸ਼ ਗਰਗ ਦੀ ਪ੍ਰਧਾਨਗੀ ਹੇਠ ਅਨੰਦੇਆਣਾ ਗਊਸ਼ਾਲਾ ਦੇ ਬਾਹਰ ਨਵੇਂ ਸਾਲ 2024 ਦੀ ਆਮਦ ‘ਤੇ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਸ.ਮੱਘਰ ਸਿੰਘ ਨੇ ਸੁਸਾਇਟੀ ਪ੍ਰਧਾਨ ਰਕੇਸ਼ ਗਰਗ ਨੂੰ ਸਨਮਾਨਿਤ ਕਰਦੇ ਹੋਏ ਸੁਸਾਇਟੀ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਸਮਾਜ ਸੇਵੀ ਰਜਿੰਦਰ ਦਾਸ (ਰਿੰਕੂ ਸਮਾਧਾਂ) ਵੱਲੋਂ ਵੀ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸੁਸਾਇਟੀ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਸੁਸਾਇਟੀ ਚੇਅਰਮੈਨ ਰਾਜਿੰਦਰ ਅਰੋੜਾ ਅਤੇ ਸੀਨੀਅਰ ਸਲਾਹਕਾਰ ਰਕੇਸ਼ ਸ਼ਰਮਾ ਨੇ ਨਵੇਂ ਸਾਲ ਦੀ ਆਮਦ ਦੀਆਂ ਸਮੂਹ ਨਗਰ ਨਿਵਾਸੀਆਂ ਅਤੇ ਦੇਸ਼-ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਪੱਕਾ, ਰਾਜਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਬੇਦੀ ਵਾਈਸ ਪ੍ਰਧਾਨ, ਸਕੱਤਰ ਜਗਦੀਸ਼ ਸਹਿਗਲ, ਜਨਰਲ ਸਕੱਤਰ ਪ੍ਰਦੀਪ ਗਰਗ, ਸਲਾਹਕਾਰ ਪਰਵਿੰਦਰ ਕੰਧਾਰੀ, ਖਜਾਨਚੀ ਬਲਜਿੰਦਰ ਬਰਾੜ ਅਤੇ ਜਸਵਿੰਦਰ ਵਰਮਾ ਸਹਾਇਕ ਖਜ਼ਾਨਚੀ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾल ਸੁਸਾਇਟੀ ਦੇ ਪ੍ਰੈੱਸ ਸਕੱਤਰ ਹਰਪ੍ਰੀਤ ਐੱਸ. ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪੱਤਰਕਾਰਤਾ ਤੋਂ ਇਲਾਵਾ ਸਮਾਜ ਸੇਵੀ ਗਤੀਵਿਧੀਆਂ ਵੀ ਕੀਤੀਆਂ ਜਾਂਦੀਆਂ ਹਨ ਅਤੇ ਹੁਣ ਤੱਕ ਸੁਸਾਇਟੀ ਮੈਡੀਕਲ ਚੈੱਕ ਕੈੰਪ, ਬੂਟੇ ਲਗਾਉਣਾ, ਬੂਟੇ ਵੰਡਣਾ ਆਦਿ ਸਮਾਜ ਸੇਵੀ ਅਤੇ ਵਾਤਾਵਰਨ ਪੱਖੀ ਕੰਮ ਕਰ ਚੁੱਕੀ ਹੈ l ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਰਕੇਸ਼ ਗਰਗ ਨੇ ਸਮੂਹ ਸੰਗਤ, ਆਏ ਹੋਏ ਪਤਵੰਤੇ ਸੱਜਣਾ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਸੁਸਾਇਟੀ ਨਵੇਂ ਸਾਲ 2024 ਦੀ ਆਮਦ ‘ਤੇ ਸਰਬਤ ਦੇ ਭਲੇ ਲਈ ਅਰਦਾਸ ਕਰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੁਸਾਇਟੀ ਸਮਾਜਸੇਵੀ ਗਤੀਵਿਧੀਆਂ ਵਿੱਚ ਯੋਗਦਾਨ ਪਾਉਂਦੀ ਰਹੇਗੀ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨਾਲ ਰਲ ਕੰਮ ਕਰੇਗੀ। ਇਸ ਮੌਕੇ ਪ੍ਰਦੀਪ ਚਾਵਲਾ ਪੱਤਰਕਾਰ, ਜਗਤਾਰ ਸਿੰਘ ਜੱਗਾ ਪੱਤਰਕਾਰ, ਮਦਨ ਗੋਪਾਲ ਰੀਡਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।