ਫ਼ਰੀਦਕੋਟ,(ਵਿਪਨ ਕੁਮਾਰ ਮਿਤੱਲ): ਬਾਬਾ ਫ਼ਰੀਦ ਪ੍ਰੈੱਸ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਵੱਲੋਂ ਸੀਰ ਸੁਸਾਇਟੀ ਫਰੀਦਕੋਟ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਸਾਹਮਣੇ ਪੌਦਿਆਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਕਿਸਮ ਦੇ ਫੁੱਲਦਾਰ ਪੌਦੇ ਵੰਡੇ ਗਏ। ਡਾ.ਕਰਮਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਫਰੀਦਕੋਟ, ਅਰਵਿੰਦ ਛਾਬੜਾ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ, ਡਾ.ਚੰਦਰ ਸ਼ੇਖਰ ਕੱਕੜ ਅਤੇ ਇੰਚਾਰਜ਼ ਟ੍ਰੈਫ਼ਿਕ ਪੁਲਿਸ ਫਰੀਦਕੋਟ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਇਸ ਵਾਤਾਵਰਨ ਪੱਖੀ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਜਿੰਦਰ ਅਰੋੜਾ ਅਤੇ ਪ੍ਰਧਾਨ ਰਾਕੇਸ਼ ਗਰਗ ਨੇ ਸੰਯੁਕਤ ਰੂਪ ਵਿੱਚ ਕਿਹਾ ਕਿ ਸਾਨੂੰ ਹਮੇਸ਼ਾ ਹੀ ਆਪਣੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ ਅਤੇ ਹਵਾ, ਪਾਣੀ ਅਤੇ ਧਰਤੀ ਦੀ ਸ਼ੁੱਧਤਾ ਲਈ ਸਮੇਂ-ਸਮੇਂ ‘ਤੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਪੱਕਾ ਅਤੇ ਸੀਨੀਅਰ ਸਲਾਹਕਾਰ ਰਕੇਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਵੱਲੋਂ ਕੀਤਾ ਗਿਆ ਉਕਤ ਉਪਰਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ ਅਤੇ ਇਸ ਪ੍ਰੋਗਰਾਮ ਦੀ ਰੂਪ-ਰੇਖਾ ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹੱਤ ਜਿਹੇ ਪਵਿੱਤਰ ਧਾਰਨਾ ‘ਤੇ ਅਧਾਰਿਤ ਸੀ ਜਿਸ ਵਿੱਚ ਸੁਸਾਇਟੀ ਦੇ ਅਹੁਦੇਦਾਰਾਂ ਗੁਰਪ੍ਰੀਤ ਸਿੰਘ ਬੇਦੀ ਵਾਈਸ ਪ੍ਰਧਾਨ, ਜਗਦੀਸ਼ ਸਹਿਗਲ ਸਕੱਤਰ, ਪ੍ਰਦੀਪ ਗਰਗ ਜਨਰਲ ਸਕੱਤਰ, ਪਰਵਿੰਦਰ ਕੰਧਾਰੀ ਸਲਾਹਕਾਰ, ਹਰਪ੍ਰੀਤ ਐੱਸ. ਪ੍ਰੈੱਸ ਸਕੱਤਰ, ਬਲਜਿੰਦਰ ਬਰਾੜ ਖਜਾਨਚੀ ਅਤੇ ਮੈਂਬਰ ਸਹਿਬਾਨਾਂ ਨੇ ਆਪਣਾ ਪੂਰਨ ਸਹਿਯੋਗ ਦਿੱਤਾ।

Previous articleਆਮ ਆਦਮੀ ਪਾਰਟੀ ਅੱਧ ਸਚਾਈ ਨਾਲ ਪੰਜਾਬ ਦੇ ਲੋਕਾਂ ਨੂੰ ਕਰਦੀ ਹੈਪ੍ਰਭਾਵਿਤ ਕਰਨ ਦੀ ਕੋਸ਼ਿਸ਼: ਜੈਬੰਸ ਸਿੰਘ
Next articleਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਨੇ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ