ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਬਜਰੰਗ ਦਲ ਹਿੰਦੁਸਤਾਨ ਦੇ ਅਹੁੱਦੇਦਾਰਾਂ ਵਲੋਂ ਸ਼ਿਵ ਮੰਦਿਰ ਨਜ਼ਦੀਕ ਗੁੱਡਾ ਹਲਵਾਈ ਬਹਾਦੁਰਪੁਰ ਮੁਹੱਲਾ ਵਿਖੇ ਭੋਲੇ ਸ਼ੰਕਰ ਦੇ ਚਰਨਾਂ ਵਿੱਚ ਮੰਗ ਪੱਤਰ ਦਿੱਤਾ।  ਹਨੂੰਮਾਨ ਚਲੀਸਾ ਪੜ ਕੇ ਪ੍ਰਾਰਥਨਾ ਕੀਤੀ ਗਈ। ਸਿਟੀ ਪ੍ਰਧਾਨ ਸ਼ਿਵੀ ਸਾਗਰ ਨੇ ਕਿਹਾ ਕਿ ਪੰਜਾਬ ਪੁਲਿਸ ਹਿੰਦੂਆਂ ਨਾਲ ਮਤਰੇਈ ਮਾਂ ਦਾ ਵਤੀਰਾ ਕਰ ਰਹੀ ਹੈ। ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ। ਹਿੰਦੂ ਨੇਤਾਵਾਂ ਨੁੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਹੈ। ਪੰਜਾਬ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਬਜਰੰਗ ਦਲ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਜਤਿੰਦਰ ਕੁਮਾਰ ਜੇ.ਕੇ. ਨੂੰ ਖੁਲੇਆਮ ਜਾਨੋ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ। ਪੁਲਿਸ ਵਲੋਂ ਖਾਨਾ ਪੂਰਤੀ ਕਰਕੇ ਪਰਚਾ ਦਰਜ ਕੀਤਾ ਪਰ ਦੋਸ਼ੀਆਂ ਨੂੰ ਫੜਨ ਵਿੱਚ ਅਫਸਲ ਰਹੀ। ਹੁਣ ਰੱਬ ਦਾ ਹੀ ਆਸਰਾ ਬਚਿਆ ਹੈ। ਇਸ ਲਈ ਰੱਬ ਪਾਸੋਂ ਮੰਗ ਕਰ ਰਹੇ ਹਾਂ ਕਿ ਭੋਲੇ ਸ਼ੰਕਰ ਰੱਖਿਆ  ਕਰਨ। ਇਸ ਮੌਕੇ ਕਾਰਤਿਕ, ਰਿਸ਼ਵ, ਵੰਸ਼, ਅਜੈ, ਗੌਤਮ, ਰਾਹੁਲ ਆਦਿ ਮੌਜੂਦ ਸਨ।