ਪੰਜਾਬ ਵਿੱਚ ਸਿਰਫ ਕੇਂਦਰ ਸਰਕਾਰ ਵੱਲੋਂ ਭੇਜੇ ਹੋਏ ਫੰਡ ਨਾਲ ਵਿਕਾਸ ਦੇ ਕੰਮ ਚੱਲ ਰਹੇ ਹਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰੇਲਵੇ ਡਵੀਜ਼ਨ ਅੰਬਾਲਾ ਦੇ ਪੰਜਾਬ ਦੇ 3000 ਕਰੌੜ ਖਰਚ ਕੇ ਬਣੇ ਰੇਲਵੇ ਪ੍ਰਜੈਕਟਾਂ ਦਾ ਉਦਘਾਟਨ ਕਰਨਗੇ :ਅਨਿਲ ਸਰੀਨ
ਚੰਡੀਗੜ,(): ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਚੰਡੀਗੜ ਤੋ ਜਾਰੀ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਖੁੱਲੇ ਦਿਲ ਨਾਲ ਫੰਡ ਦੇ ਕੇ ਪੰਜਾਬ ਵਿੱਚ ਹਾਈਵੇਜ,ਰੇਲਵੇ ਸਟੇਸ਼ਨਜ ,ਹਵਾਈ ਅੱਡੇ, ਏਮਜ, ਪੀਜੀਆਈ ਸੈਟੇਲਾਈਟ ਸੈਟਰ ਤੋਂ ਇਲਾਵਾ ਅਨੇਕਾਂ ਕੰਮ ਕੀਤੇ ਹਨ ਜਿਹਨਾਂ ਦੀ ਲਿਸਟ ਇੰਨੀ ਲੰਬੀ ਹੈ, ਜਿਸ ਨੂੰ ਇੱਕ ਬਿਆਨ ਰਾਹੀਂ ਦੱਸਣਾ ਸੰਭਵ ਨਹੀਂ ਹੈ। ਅਨਿਲ ਸਰੀਨ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਵੱਲੋ ਕੇਂਦਰ ਦੀ ਮੋਦੀ ਸਰਕਾਰ ਵਲੋਂ ਅੰਬਾਲਾ ਰੇਲਵੇ ਡਵੀਜ਼ਨ ਦੇ ਪੰਜਾਬ ਦੇ 7 ਅੱਪ ਗ੍ਰੇਡ ਕੀਤੇ ਰੇਲਵੇ ਸਟੇਸ਼ਨ ਬਗੈਰਾ ਜਿਹਨਾ ਵਿੱਚ ਲੁਧਿਆਣਾ ਜਿਲਾ ਦੇ ਸਾਹਨੇਵਾਲ, ਨਿਊ ਚਵਾਪੈਲ (New Chawapail), ਨਿਊ ਖੰਨਾ, ਸ੍ਰੀ ਫਤਿਹਗੜ ਸਾਹਿਬ ਜਿਲੇ ਦੇ ਨਿਊ ਮੰਡੀ ਗੋਬਿੰਦਗੜ ਤੇ ਨਿਊ ਸਰਹਿੰਦ ਅਤੇ ਪਟਿਆਲਾ ਜਿਲੇ ਦੇ ਨਿਊ ਸਰਾਏ ਬੰਜਾਰਾ ਤੇ ਨਿਊ ਸ਼ੰਭੂ ਆਦਿ ਰੇਲਵੇ ਸਟੇਸ਼ਨਾਂ ਨੂੰ 3000 ਕਰੋੜ ਦੀ ਲਾਗਤ ਨਾਲ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ, ਇਹਨਾਂ ਦਾ ਉਦਘਾਟਨ ਕੀਤਾ ਜਾਵੇਗਾ।ਜਿਸ ਵਿੱਚ ਰੇਲਵੇ ਸਟੇਸ਼ਨਾ ਦੀਆਂ ਬਿਲਡਿੰਗਾਂ, ਓਵਰਹੈਡ ਬਿਜਲੀ ਦੇ ਕੰਮ, ਰੇਲਵੇ ਟ੍ਰੈਕ, ਪੁਲ, ਸਿਗਨਲ ਸਿਸਟਮ, ਰੇਲਵੇ ਅੰਡਰ ਬ੍ਰਿਜ ਅਤੇ ਜਗ੍ਹਾ ਆਦਿ ਲੈਣਾ ਸ਼ਾਮਲ ਹਨ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਲ਼ਗਾਤਾਰ ਯਤਨਸ਼ੀਲ ਹੈ ।ਉਹਨਾਂ ਕਿਹਾ ਪੰਜਾਬ ਵਿੱਚ ਭੰਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਕਾਸ ਦੇ ਕੰਮ ਦੀ ਇੱਕ ਵੀ ਨਵੀ ਇੱਟ ਨਹੀ ਲਗਾਈ ,ਜੋ ਵੀ ਕੰਮ ਚੱਲ ਰਹੇ ਹਨ ਉਹ ਸਿਰਫ ਕੇਂਦਰ ਸਰਕਾਰ ਦੇ ਭੇਜੇ ਹੋਏ ਫੰਡ ਹਨ ।ਅਨਿਲ ਸਰੀਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਅਸੀਂ ਇੱਕ ਸਾਲ ਵਿੱਚ 13 ਨਵੇਂ ਮੈਡੀਕਲ ਕਾਲਜ ਖੋਲਾਂਗੇ ਪਰ ਅੱਜ ਤੱਕ ਇੱਕ ਵੀ ਨਵੇਂ ਮੈਡੀਕਲ ਕਾਲਜ ਦਾ ਕੰਮ ਸ਼ੁਰੂ ਨਹੀਂ ਕੀਤਾ।