ਟਾਂਡਾ ਉੜਮੁੜ, ()ਪੰਜਾਬ ਦੇ ਕਿਸਾਨੀ ਭਵਿੱਖ ਨੂੰ ਬਰਬਾਦ ਕਰਨ ਤੇ ਤੁਲੀ ਹੈ ਸੈਂਟਰ ਸਰਕਾਰ ਜਿੱਥੇ ਬੀ.ਬੀ.ਐਮ.ਬੀ ਵਿੱਚੋਂ ਪੰਜਾਬ ਦੀ ਭਾਈਵਾਲੀ ਖਤਮ ਕੀਤੀ ਉੱਥੇ ਪੰਜਾਬ ਦੇ ਪਾਣੀਆਂ ਤੇ ਅਚਨਚੇਤ ਡਾਕਾ ਮਾਰਨਾ ਸੈਂਟਰ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਹੈ  ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਦਲਿਤ ਆਗੂ ਸਰਬਜੀਤ ਸਿੰਘ ਮੋਮੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ  ਨੇ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਸਰਕਾਰਾਂ  ਚਾਹੁੰਦੀਆਂ ਹਨ ਕਿ ਪੰਜਾਬ ਭਵਿੱਖ ਵਿੱਚ ਪਾਣੀ ਦੀ ਬੂੰਦ-ਬੂੰਦ ਦਾ ਮੁਹਤਾਜ ਹੋ ਜਾਵੇ ਤੇ ਇਹ  ਗੱਲ ਧਿਆਨ ਨਾਲ ਸਮਝਣ  ਵਾਲੀ ਹੈ ਕਿ ਭਵਿੱਖ ਵਿੱਚ ਪੰਜਾਬ ਦੀਆਂ ਨਸਲਾਂ ਅਤੇ ਫਸਲਾਂ ਬਰਬਾਦ ਕਰਨ ਦਾ ਕੇਂਦਰ  ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ। ਸਰਬਜੀਤ ਮੋਮੀ  ਨੇ ਪਾਣੀਆਂ ਦੇ ਮੁੱਦੇ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇੱਥੇ ਇਹ ਗੱਲ ਖਾਸ ਤੌਰ ਤੇ ਵਰਨ ਯੋਗ ਹੈ ਕਿ ਪੰਜਾਬ ਦੇਸ਼ ਦਾ ਅਜਿਹਾ ਸੂਬਾ ਰਿਹਾ ਹੈ ਜਿਸਨੇ ਹਮੇਸ਼ਾ ਦੇਸ਼ ਦੀ ਆਰਥਿਕ ਸਥਿਤੀ ਨੂੰ ਉਪਰ ਚੁੱਕਿਆ ਸਭ ਤੋਂ ਵੱਧ ਟੈਕਸ ਦੇ ਕੇ ਦੇਸ਼ ਦੀ ਤਰੱਕੀ ਲਈ ਬਣਦਾ ਯੋਗਦਾਨ ਪਾਇਆ ਇਥੋਂ ਦਾ ਕਿਸਾਨ ਅਤੇ ਜਵਾਨ ਦੇਸ਼ ਅਤੇ ਕੌਮ ਲਈ ਹਮੇਸ਼ਾ ਹਿੱਕ ਤਾਣ ਕੇ ਖੜਾ ਹੁੰਦਾ ਰਿਹਾ ਪਰੰਤੂ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਅੱਗੇ ਵਧ ਕੇ ਕੇ ਕੰਮ ਕਰਨ ਵਾਲਿਆਂ ਨੂੰ ਇਹ ਰਾਜਨੀਤਿਕ ਲੋਕ ਕਿਉਂ ਪਸੰਦ ਨਹੀਂ ਕਰਦੇ। ਉਹਨਾਂ ਹੋਰ ਕਿਹਾ ਕਿ ਭਵਿੱਖ ਵਿੱਚ ਪੰਜਾਬ ਨੂੰ  ਕਮਜ਼ੋਰ ਕਰਨ ਦੀ ਇਹ ਇੱਕ ਸੋਚੀ ਸਮਝੀ ਸ਼ਰਾਰਤ ਹੈ ਜੋ ਪੰਜਾਬ ਦੇ ਲੋਕਾਂ ਨਾਲ ਅਤੇ ਪੰਜਾਬ ਦੇ ਕਿਸਾਨਾਂ ਨਾਲ ਕੀਤੀ ਜਾ ਰਹੀ ਇਸ ਵੇਲੇ ਸਾਰੀਆਂ ਪਾਰਟੀਆਂ ਅਤੇ ਆਮ ਲੋਕਾਂ ਦੀ ਡਿਊਟੀ ਬਣਦੀ ਹੈ ਕਿ ਉਹ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਅਤੇ ਪੰਜਾਬ ਤੇ ਪਾਣੀਆਂ ਨੂੰ ਬਚਾਉਣ ਲਈ ਅੱਗੇ ਆਉਣ। ਇਸ ਮੌਕੇ ਉਨਾਂ ਦੇ ਨਾਲ ਫੋਰ ਸਹਿਯੋਗੀ ਵੀ ਹਾਜ਼ਰ ਸਨ।