ਵਿਸ਼ਵ ਏਡਜ ਦਿਵਸ ਮੌਕੇ ਜੀਆਰਡੀ ਨਰਸਿੰਗ ਕਾਲਜ ਟਾਂਡਾ ਵਿਖੇ ਕਰਵਾਇਆ ਜਾਗਰੂਕਤਾ ਸੈਮੀਨਾਰ
ਟਾਂਡਾ ਉੜਮੁੜ,(ਰਾਜਦਾਰ ਟਾਇਮਸ): ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸਿਮਰਨ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਜੀ.ਆਰ.ਡੀ ਇੰਸਟੀਟਿਊਟ ਆਫ ਨਰਸਿੰਗ ਕਾਲਜ ਵਿਖੇ ਵਿਸ਼ਵ ਏਡਜ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸੰਸਥਾ ਦੀ ਚੇਅਰ ਪਰਸਨ ਪ੍ਰਦੀਪ ਕੌਰ ਅਤੇ ਐਮ.ਡੀ ਵਿਕਰਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਰੇਨੂ ਬਾਲਾ ਦੀ ਅਗਵਾਈ ਵਿੱਚ ਲਗਾਏ ਗਏ, ਇਸ ਸੈਮੀਨਾਰ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕੀਤਾ। ਵਿਸ਼ੇਸ਼ ਤੌਰ ਤੇ ਪਹੁੰਚੇ ਸੰਸਥਾ ਦੇ ਮੈਨੇਜਰ ਸਰਬਜੀਤ ਸਿੰਘ ਮੋਮੀ ਨੇ ਨਰਸਿੰਗ ਦੀਆਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਡਜ਼ ਦਾ ਰੋਗ ਮਨੁੱਖਤਾ ਲਈ ਪੈਦਾ ਹੋਏ ਵੱਡੇ ਖਤਰਿਆਂ ਚ ਇੱਕ ਹੈ, ਇਸ ਤੋਂ ਬਚਣ ਦਾ ਸਿਰਫ ਇੱਕੋ ਹੀ ਇੱਕ ਰਸਤਾ ਹੈ ਕਿ ਐਚ.ਆਈ.ਵੀ ਜੋ ਕਿ ਏਡਸ ਫੈਲਾਉਣ ਵਾਲਾ ਵਾਇਰਸ ਬਾਰੇ ਪੂਰੀ ਤੇ ਸਹੀ ਜਾਣਕਾਰੀ ਹਾਸਿਲ ਕੀਤੀ ਜਾਏ, ਕਿਉਂਕਿ ਇਸ ਗਿਆਨ ਸਦਕਾ ਹੀ ਏਡਸ ਤੋਂ ਜਾਨ ਛੁਟ ਸਕਦੀ ਹੈ। ਪ੍ਰਿੰਸੀਪਲ ਰੇਨੂ ਬਾਲਾ ਨੇ ਕਿਹਾ ਕਿ ਐਚ.ਆਈ.ਵੀ ਦਾ ਵਾਇਰਸ ਮਨੁੱਖੀ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਐਚ.ਆਈ.ਵੀ ਉਹ ਅਸੁਰੱਖਿਤ ਯੋਂਨ ਸਬੰਧ, ਐਚ.ਆਈ.ਵੀ ਪੋਜੀਟਿਵ ਮਾਂ ਅਤੇ ਉਸਦੇ ਹੋਣ ਵਾਲੇ ਬੱਚੇ ਨੂੰ ਸ਼ੰਕਰਮਿਤ ਖੂਨ ਚੜਾਉਣ ਨਾਲ ਅਤੇ ਸਕਰੰਤਵਕ ਸਰਿੰਜ ਦੀ ਸਾਂਝੀ ਵਰਤੋਂ ਨਾਲ ਫੈਲਦੀ ਹੈ। ਬਿਮਾਰੀ ਜਾਂ ਹਾਦਸੇ ਦੀ ਅਵਸਥਾ ਚ ਲੋੜ ਪੈਣ ਤੇ ਸੰਕਮਾਰਮਿਤ ਰਹਿਤ ਖੂਨ ਹੀ ਚੜਾਉਣਾ ਚਾਹੀਦਾ ਹੈ ਜੋ ਕਿ ਰਜਿਸਟਰਡ ਬਲੱਡ ਬੈਂਕਾਂ ਤੋਂ ਹੀ ਲਿਆ ਜਾਵੇ। ਵਾਈਸ ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਏਡਜ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਕਿ ਇਹ ਬਿਮਾਰੀ ਦੇ ਕਾਰਨ ਸਾਵਧਾਨੀਆਂ ਅਤੇ ਬਚਾਓ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਵਿਦਿਆਰਥਣਾ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਤੇ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਲਜਿੰਦਰ ਕੌਰ, ਮੈਡਮ ਲਵਲੀ ਸੈਣੀ, ਗਗਨਦੀਪ ਕੌਰ, ਹਰਮਨਜੀਤ ਕੌਰ, ਹਰਲੀਨ ਕੌਰ, ਜਸਲੀਨ ਕੌਰ, ਰੀਨਾ ਰਾਣੀ, ਰਮਨਦੀਪ ਕੌਰ, ਧਰਮ ਸੈਣੀ, ਪ੍ਰਭਜੋਤ ਕੌਰ, ਕਸ਼ਮੀਰ ਕੌਰ, ਕਿਰਨ ਕੌਰ ਆਦਿ ਵੀ ਹਾਜਰ ਸਨ।