ਥਾਣਾ ਮੇਹਟੀਆਣਾ ਦੀ ਪੁਲਿਸ ਨੇ ਚੋਰੀ ਦੇ ਸਮਾਨ ਸਮੇਤ ਕੀਤਾ ਤਿੰਨ ਵਿਅਕਤੀਆ ਨੂੰ ਗ੍ਰਿਫਤਾਰ : ਥਾਣਾ ਮੁਖੀ ਜਗਜੀਤ ਸਿੰਘ 

ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਸਰਤਾਜ ਸਿੰਘ ਚਾਹਲ (ਆਈ.ਪੀ.ਐਸ) ਸੀਨੀਅਰ ਪੁਲਿਸ ਕਪਤਾਨ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸਰਬਜੀਤ ਸਿੰਘ ਬਾਹੀਆ (ਪੀ.ਪੀ.ਐਸ.ਐਸ) ਪੁਲਿਸ ਕਪਤਾਨ ਦੀ ਰਹਿਨੁਮਾਈ ਹੇਠ ਲੁਟਾਂ, ਖੋਹਾਂ, ਚੋਰੀਆਂ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਦੇ ਦਿਸ਼ਾ ਨਿਰਦੇਸ਼ਾ ਤੇ ਐਸ.ਆਈ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਚੋਰਾ ਠੱਗਾ ਨੂੰ ਪੂਰਨ ਤੋਰ ਤੇ ਨੱਥ ਪਾਈ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਦੇਵ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਭਟਰਾਣਾ ਥਾਣਾ ਮੇਹਟੀਆਣਾ ਵਲੋ ਦਿੱਤੀ ਗਈ ਦਰਖਾਸਤ ਵਿੱਚ ਬਿਆਨ ਕੀਤਾ ਕਿ ਉਕਤ ਵਿਅਕਤੀ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ 12 ਨਵੰਬਰ ਦੀ ਰਾਤ ਨੂੰ ਵਕਤ ਕਰੀਬ 9 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਚਲਾ ਗਿਆ ਸੀ, ਜਦੋਂ ਦੂਜੇ ਦਿਨ ਜਦੋ ਦੁਪਿਹਰ ਨੂੰ  ਉਹ ਦੁਕਾਨ ਤੇ ਜਾ ਕੇ ਦੁਕਾਨ ਖੋਲਣ ਲੱਗਾ ਤਾਂ ਦੁਕਾਨ ਦਾ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਦੁਕਾਨ ਅੰਦਰ ਸਮਾਨ ਇੱਧਰ ਉੱਧਰ ਖਿਲਰਿਆ ਹੋਇਆ ਸੀ। ਦੁਕਾਨ ਵਿਚੋਂ ਪੈਸਿਆਂ ਵਾਲਾ ਗੱਲਾ ਚੋਰੀ ਹੋ ਚੁਕਾ ਸੀ। ਚੈਕ ਕਰਨ ਤੇ ਗੱਲੇ ਵਿਚੋਂ ਕਰੀਬ 13000/ ਰੁ: ਅਤੇ ਕਰੀਬ ਦੋ ਢਾਈ ਸੋ ਰੁਪਏ ਦੀ ਭਾਨ ਚੋਰੀ ਹੋ ਚੁੱਕੀ ਸੀ। ਉਹਨਾ ਦੱਸਿਆ ਕਿ ਉਕਤ ਨੂੰ  ਸ਼ੱਕ ਹੈ ਕਿ ਇਹ ਚੋਰੀ 1 ਸੰਜੀਵ ਕੁਮਾਰ ਉਰਫ ਸੰਨੀ ਪੁਤਰ ਸਾਂਤੀ ਸਰੂਪ 2 ਵਿਜੇ ਕੁਮਾਰ ਪੁੱਤਰ ਹਰੀ ਸਿੰਘ 3 ਚਰਨਜੀਤ ਪੁੱਤਰ ਹਰਭਜਨ ਸਿੰਘ ਵਾਸੀਅਨ ਭਟਰਾਣਾ ਥਾਣਾ ਨੇ ਕੀਤੀ ਹੈ। ਜਿਸ ਤੇ ਥਾਣਾ ਮੇਹਟੀਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਚੋਰੀ ਸ਼ੁਦਾ 3230 ਰੁ: ਬ੍ਰਾਮਦ ਕੀਤੇ ਜਾ ਚੁਕੇ ਹਨ।

Previous articleਡਿਪਟੀ ਕਮਿਸ਼ਨਰ ਨੂੰ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਲਈ ਯਾਦ ਪੱਤਰ ਦਿੰਦੇ ਹੋਏ ਗੁਰਦੀਪ ਖੁਣਖੁਣ, ਹਰਪ੍ਰੀਤ ਲਾਲੀ, ਗੁਰਨਾਮ ਸਿੰਘ ਅਤੇ ਹੋਰ
Next articleदेश व समाज की तरक्की में श्रमिक वर्ग व शिल्पकारों का अहम योगदान: ब्रम शंकर जिंपा