ਗੜ੍ਹਦੀਵਾਲਾ,(ਰਾਜ਼ਦਾਰ ਟਾਇਮਸ): ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਕਮੇਟੀ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਅਤੇ ਮੀਤ ਪ੍ਰਧਾਨ ਕੁਲਦੀਪ ਸਿੰਘ ਰਾਣਾ ਨੇ ਐਮਰਜੈਂਸੀ ਮੀਟਿੰਗ ਅਰਗੋਵਾਲ ਵਾਟਰ ਸਪਲਾਈ ਸਕੀਮ ਤੇ ਕੀਤੀ।ਜਿਸ ਵਿਚ ਟਾਂਡੇ ਤੇ ਗੜ੍ਹਦੀਵਾਲ ਦੇ ਵਰਕਰ ਪਹੁੰਚੇ।ਇਸ ਮੀਟਿੰਗ ਵਿੱਚ ਸਾਰੇ ਵਰਕਰ ਸਾਥੀਆਂ ਨੇ ਗੜ੍ਹਦੀਵਾਲਾ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਪ੍ਰਤੀ ਆਪਣਾ ਰੋਸ ਜਾਹਿਰ ਕੀਤਾ।ਓਹਨਾ ਨੇ ਦਸਿਆ ਕਿ 29 ਫਰਵਰੀ ਸ਼ਾਮ ਦੇ ਸਮੇਂ ਸਾਡੀ ਕਮੇਟੀ ਦੇ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਜੋਕਿ ਪਿੰਡ ਗੋਂਦਪੁਰ ਵਿਖੇ ਆਪਣੀ ਜਲ ਸਪਲਾਈ ਤੇ ਸੇਵਾ ਨਿਭਾ ਰਹੇ ਹਨ, ਉਹ ਸ਼ਾਮ ਦੇ ਸਮੇਂ ਆਪਣੇ ਮੋਟਰ ਸਾਇਕਲ ਤੇ ਆਪਣੀ ਸਾਈਡ ਆਪਣੇ ਪਿੰਡ ਤੋਂ ਗੜ੍ਹਦੀਵਾਲਾ ਨੂੰ ਘਰੇਲੂ ਸਮਾਨ ਲੈਣ ਜਾ ਰਹੇ ਸਨ ਕਿ ਅਚਾਨਕ ਇਕ  ਚਿੱਟੇ ਰੰਗ ਦੀ ਸਵਿਫਟ ਡੀਜ਼ਯਾਰ ਕਾਰ ਜਿਸਦਾ ਨੰਬਰ PB-12-AF-8948 ਜੋ ਗੜ੍ਹਦੀਵਾਲਾ ਵਲੋ ਆ ਰਹੀ ਸੀ।ਜਿਸ ਨੇ ਗਲਤ ਸਾਈਡ ਤੇ ਆ ਕੇ ਦਰਸ਼ਵੀਰ ਸਿੰਘ ਦੇ ਮੋਟਰ ਸਾਈਕਲ ਵਿਚ ਜੋਰਦਾਰ ਟੱਕਰ ਮਾਰ ਦਿੱਤੀ।ਜਿਸ ਤੋਂ ਬਾਅਦ ਦਰਸ਼ਵੀਰ  ਜਖਮੀ ਹਾਲਤ ਵਿੱਚ ਸੜਕ ਤੇ ਡਿੱਗ ਗਿਆ।ਉਸ ਸਮੇਂ ਕੁਝ ਲੋਕਾਂ ਵਲੋ ਓਸਨੂੰ ਚੁਕਿਆ ਗਿਆ ਅਤੇ ਐਸ.ਐਸ.ਐਫ ਵਲੋਂ ਦਰਸ਼ਵੀਰ ਸਿੰਘ ਨੂੰ ਸਿਵਲ ਹਸਪਤਾਲ ਦਸੂਆ ਵਿਖੇ ਐਡਮਿਟ ਕਰਵਾਇਆ ਗਿਆ।ਜਿਸ ਤੋਂ ਬਾਅਦ ਓਸਦਾ ਇਲਾਜ਼ ਸ਼ੁਰੂ ਕੀਤਾ ਗਿਆ ਅਤੇ ਚੈੱਕਅੱਪ ਕਰਨ ਤੋਂ ਬਾਅਦ ਪਤਾ ਲਗਿਆ ਹੈ ਕਿ ਉਸਦੀ ਸਜ਼ੀ ਲੱਤ ਦੇ ਗੋਡੇ ਕੋਲ ਗੰਭੀਰ ਸਟ ਲੱਗੀ ਹੈ।ਉਸ ਕਾਰ ਚਾਲਕ ਦੇ ਖ਼ਿਲਾਫ ਕੋਈ ਕਾਰਵਾਈ ਕੀਤੀ ਹੈ।ਜਿਸ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਲਈ ਜਥੇਬੰਦੀ ਦੇ ਆਗੂ ਸਾਥੀ ਮੌਜੂਦਾ ਸਬੰਧਤ ASI ਨੂੰ ਵੀ ਮਿਲੇ ਸੀ, ਪ੍ਰੰਤੂ ਓਹਨਾ ਵਲੋ ਵੀ ਕੋਈ ਦਿਲਚਸਪੀ ਨਹੀਂ ਦਿਖਾਈ ਗਈ। ਇਸ ਤੋਂ ਸਾਫ ਪਤਾ ਚਲਦਾ ਹੈ ਕਿ ਪੰਜਾਬ ਸਰਕਾਰ ਦੇ ਸਾਫ ਸੁਥਰੇ ਪ੍ਰਸ਼ਾਸ਼ਨ ਦੇਣ ਦੇ ਸਭ ਕਾਗਜ਼ੀ ਦਾਅਵੇ ਹੀ ਹਨ।ਜਿੱਥੇ ਅੱਜ ਇਕ ਠੇਕਾ ਮੁਲਾਜ਼ਮ ਦੀ ਸਾਰ ਨਹੀਂ ਲਈ ਗਈ, ਉੱਥੇ ਇਕ ਆਮ ਆਦਮੀ ਕੀ ਇਨਸਾਫ਼ ਮਿਲਣ ਦੀ ਆਸ ਰੱਖ ਸਕਦਾ ਹੈ।ਇਸ ਲਈ ਰੋਸ ਵੱਜੋ ਹਲਕਾ ਟਾਂਡਾ ਤੇ ਗੜ੍ਹਦੀਵਾਲ ਦੇ ਵਰਕਰ ਸੋਮਵਾਰ ਨੂੰ ਆਪਣੀ ਪਾਣੀ ਦੀ ਸਪਲਾਈ ਬੰਦ ਕਰਕੇ ਥਾਣਾ ਗੜ੍ਹਦੀਵਾਲ ਦੇ ਅੱਗੇ 6 ਮਾਰਚ ਬੁੱਧਵਾਰ ਨੂੰ ਰੋਸ ਜ਼ਹਿਰ ਕਰਨਗੇ ਅਤੇ ਪੰਜਾਬ ਸਰਕਾਰ ਦਾ ਪਿਟ ਸਿਆਪਾ ਕਰਗੇ।ਜਿਸ ਦੀ ਸਾਰੀ ਜਿੰਮੇਵਾਰੀ ਪੁਲਸ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।ਇਸ ਸਮੇਂ ਹਾਜਰ ਸਾਥੀਂ ਅਨਿਲ ਕੁਮਾਰ, ਕੁਲਵਿੰਦਰ ਸਿੰਘ, ਜਗੀਰ ਸਿੰਘ, ਜਗਦੀਸ਼ ਸਿੰਘ, ਕਮਲਜੀਤ ਸਿੰਘ, ਰਾਜ ਸਿੰਘ, ਸੁਭਾ ਦਫ਼ਤਰੀ ਸਕੱਤਰ ਸ਼ਾਮ ਸੁੰਦਰ, ਕੁਲਜੀਤ ਸਿੰਘ, ਬਲਜਿੰਦਰ ਸਿੰਘ, ਪਰਦੀਪ ਸਿੰਘ ਗੁਰਬਖਸ਼ ਰਾਏ ਆਦਿ ਹਾਜਰ ਸਨ।

Previous article2024 लोकसभा चुनाव के लिए BJP ने 195 उम्मीदवारों की अपनी पहली सूची जारी की
Next articleबच्चों को खेलों का दिया सामान