ਟਾਡਾ ਪੁਲਿਸ ਨੇ ਕਤਲ ਵਿੱਚ ਲੋੜੀਂਦੇ 5 ਕਥਿਤ ਦੋਸ਼ੀਆ ਨੂੰ ਕੀਤਾ ਗ੍ਰਿਫਤਾਰ : ਐਸ ਐਸ ਪੀ ਲਾਬਾਂ,ਐਸ ਪੀ ਬਾਹੀਆ
ਟਾਡਾ/ਹੁਸ਼ਿਆਰਪੁਰ,(ਤਰਸੇਮ ਦੀਵਾਨਾ):  ਸੁਰੇਂਦਰ ਲਾਂਬ ਸੀਨੀਅਰ ਪੁਲਿਸ ਕਪਤਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਤਫਤੀਸ  ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਕੁਲਵੰਤ ਸਿੰਘ ਉਪ ਪੁਲਿਸ ਕਪਤਾਨ ਟਾਂਡਾ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ.ਆਈ.ਏ ਸਟਾਫ ਅਤੇ ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਦੀ ਵਿਸ਼ੇਸ਼ ਟੀਮਾਂ ਵੱਲੋਂ ਮਿਤੀ 5 ਜਨਵਰੀ  ਨੂੰ ਥਾਣਾ ਟਾਂਡਾ ਦੇ ਏਰੀਏ ਵਿਚ ਪੈਂਦੇ ਪਿੰਡ ਤਲਵੰਡੀ ਸੱਲਾ ਵਿਚ ਸਾਹਿਲ ਨਾਮਕ ਲੜਕੇ ਦੇ ਕਤਲ ਵਿੱਚ ਲੋੜੀਂਦੇ 5 ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸਵਾਰਤਾ ਦੋਰਾਨ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 5 ਜਨਵਰੀ ਨੂੰ ਥਾਣਾ ਟਾਂਡਾ ਦੇ ਏਰੀਏ ਵਿੱਚ ਪੈਂਦੇ ਪਿੰਡ ਤਲਵੰਡੀ ਸੱਲਾ ਵਿਚ ਨਗਰ ਕੀਰਤਨ ਦੌਰਾਨ ਕੁਝ ਨੌਜਵਾਨਾਂ ਦਾ ਪੁਰਾਣੀ ਰੰਜਿਸ਼ ਦੇ ਕਾਰਨ ਆਪਸ ਵਿੱਚ ਡਾਂਗਾ ਸੋਟਿਆ ਨਾਲ ਝਗੜਾ ਹੋ ਗਿਆ। ਜਿਸ ਵਿੱਚ ਸਾਹਿਲ ਪੁੱਤਰ ਕਸ਼ਮੀਰਾ ਲਾਲ ਵਾਸੀ ਤਲਵੰਡੀ ਸੱਲਾ ਥਾਣਾ ਟਾਂਡਾ ਦੀ ਸਿਰ ਵਿੱਚ ਸੱਟ ਲੱਗਣ ਦੇ ਕਾਰਨ ਇਲਾਜ ਦੌਰਾਨ ਮੌਤ ਹੋ ਗਈ ਸੀ। ਜਿਸਤੇ ਕਥਿਤ ਦੋਸ਼ੀਆਂ ਖਿਲਾਫ ਥਾਣਾ ਟਾਡਾ ਵਿਖੇ  ਮੁਕੱਦਮਾ ਦਰਜ਼ ਕੀਤਾ ਗਿਆ ਸੀ। ਉਪਰੋਕਤ ਮੁੱਕਦਮੇ ਵਿਚ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ  ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਤਫਤੀਸ਼ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾ ਦਾ ਗਠਨ ਕੀਤਾ ਗਿਆ। ਜਿਸਤੇ ਉਪਰੋਕਤ ਟੀਅ ਨੇ ਟੈਕਨੀਕਲ ਤੇ ਸਾਈਟਫਿਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਉਪਰੋਕਤ ਮੁਕਦਮੇਂ ਵਿੱਚ ਲੋੜੀਂਦੇ 5 ਕਥਿਤ ਦੋਸ਼ੀਆ ਜਸ਼ਨ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਸੀ ਤਲਵੰਡੀ ਸੱਲਾ ਥਾਣਾ ਟਾਂਡਾ, ਪਰਮਵੀਰ ਸਿੰਘ ਉਰਫ ਪੰਮਾ ਪੁੱਤਰ ਜਸਵੀਰ ਸਿੰਘ ਵਾਸੀ ਮਾਨਪੁਰ ਥਾਣਾ ਟਾਂਡਾ ਸ਼ਿਵਚਰਨਜੀਤ ਪੁੱਤਰ ਸਰਬਜੀਤ ਸਿੰਘ ਵਾਸੀ ਮਾਨਪੁਰ ਥਾਣਾ ਟਾਂਡਾ  ਅਭਿਸ਼ੇਕ ਉਰਫ ਅਭੀ ਪੁਤਰ ਰਣਜੀਤ ਸਿੰਘ ਵਾਸੀ ਤਲਵੰਡੀ ਸੱਲਾ ਥਾਣਾ ਟਾਂਡਾ ਅਤੇ ਅਸ਼ੀਸ਼ ਕੋਸ਼ਲ ਪੁੱਤਰ ਵਿਜੈ ਕੁਮਾਰ ਵਾਸੀ ਮਾਨਪੁਰ ਥਾਣਾ ਟਾਂਡਾ  ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹੁਸ਼ਿਆਰਪੁਰ ਪੁਲਿਸ ਨੇ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਥਿਤ  ਦੋਸ਼ੀਆਂ ਨੂੰ ਕਾਬੂ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਕਥਿਤ  ਦੋਸ਼ੀਆਂ ਪਾਸੋਂ ਅਗਲੇਰੀ ਪੁੱਛ-ਗਿੱਛ ਜਾਰੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਗਲੇਰੀ ਤਫਤੀਸ਼ ਨੂੰ ਡੂੰਘਾਈ ਨਾਲ ਤੱਥਾ ਦੇ ਅਧਾਰ ਤੇ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।
Previous articleਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਇੱਕ ਮਹੀਨੇ ਵਿੱਚ ਰਿਪੋਰਟ ਦੇਣ ਲਈ ਕਿਹਾ
Next articleप्रियंका गांधी के व्यक्तित्व में स्पष्ट दिखाई देती है पिता व दादी की झलक : धालीवाल