ਪਿੰਡ ਮੂਨਕ ਖੁਰਦ ਵਿਖੇ ਲਾਸਨੀ ਸ਼ਹਾਦਤਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
 ਟਾਂਡਾ ਉੜਮੁੜ,(ਰਾਜ਼ਦਾਰ ਟਾਇਮਸ): ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਮੂਨਕ ਖੁਰਦ ਵਿਖੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਤੇ ਸ਼ਹੀਦ ਸਿੰਘ-ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਅਮਰਜੀਤ ਸਿੰਘ ਮੂਨਕਾਂ ਦੇ ਉੱਦਮ ਉਪਰਾਲੇ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ਼ਾਮ ਦੇ ਸਮੇਂ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਕਰਨ  ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਕਥਾਵਾਚਕ ਗਿਆਨੀ ਰਮਨਦੀਪ ਸਿੰਘ ਰਮਦਾਸਪੁਰ ਵਾਲੇ, ਭਾਈ ਜਸਵਿੰਦਰ ਸਿੰਘ ਮਾਡਲ ਟਾਊਨ ਟਾਂਡੇ ਵਾਲੇ ਤੇ ਛੋਟੇ ਬੱਚਿਆਂ ਦੇ ਜੱਥੇ ਨੇ ਮਨੋਹਰ ਸ਼ਬਦ ਕੀਰਤਨ ਤੇ  ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਦੇ ਹੋਏ ਸੰਗਤ ਨੂੰ ਕੌਮ ਦੀ ਖਾਤਰ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਨੂੰ ਸਿਜਦਾ ਕਰਦੇ ਹੋਏ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਦੇ ਚਾਨਣਾ ਪਾਇਆ। ਕਮੇਟੀ ਪ੍ਰਧਾਨ ਸਾਬਕਾ ਸਰਪੰਚ ਤੀਰਥ ਸਿੰਘ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੁਖਵਿੰਦਰ ਸਿੰਘ ਮੂਨਕਾਂ, ਯੂਥ ਆਗੂ ਸਰਬਜੀਤ ਸਿੰਘ ਮੋਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਹਨਾਂ ਸ਼ਹੀਦਾਂ ਦੀ ਲਾਸਾਨੀ ਸ਼ਹਾਦਤਾਂ ਤੋਂ ਪ੍ਰੇਰਣਾ ਲੈ ਕੇ ਵੱਧ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ ਆਪਣਾ ਮਨੁੱਖਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਜਥੇਦਾਰ ਪਰਮਜੀਤ ਸਿੰਘ ਖਾਲਸਾ, ਸੁਰਜੀਤ ਸਿੰਘ, ਸੂਬੇਦਾਰ ਗੁਰਨਾਮ ਸਿੰਘ, ਸੂਬੇਦਾਰ ਅਮਰਨਾਥ, ਧਰਮ ਸਿੰਘ, ਨੀਰਜ ਕੁਮਾਰ ਮੋਮੀ, ਗੁਰਸਿਮਰਤਜੀਤ ਸਿੰਘ ਮੋਮੀ, ਪ੍ਰੋਫੈਸਰ ਸਰਬਜੀਤ ਸਿੰਘ, ਜਗਦੀਸ਼ ਸਿੰਘ, ਕਰਨੈਲ ਸਿੰਘ, ਗੁਰਦੀਪ ਸਿੰਘ ਦੀਪਾ, ਵਿਜੇ ਮੂਨਕਾਂ, ਬਲਕਾਰ ਸਿੰਘ ,ਅਵਤਾਰ ਸਿੰਘ ਬਿੱਟੂ,ਰਵਿੰਦਰ ਸਿੰਘ ਬਿੱਟੂ,ਗੋਲਡੀ ਸੈਣੀ, ਪਰਮਜੀਤ ਸਿੰਘ ਬੱਬੀ ਤੋਂ ਇਲਾਵਾ ਹੋਰ ਸੰਗਤਾਂ ਵੀ ਮੌਜੂਦ ਸਨ।
Previous articleबैठक दौरान आरएस लद्धड़, कर्नल जोगिंदर लाल शर्मा, चौधरी कुमार सैनी, सतीश कालिया, दिलबाग हुंदल व अन्य सदस्य
Next articleਵਿਜੀਲੈਂਸ ਵਿਭਾਗ ਨੇ ਤਹਿਸੀਲਦਾਰ ਤੇ 2 ਪਟਵਾਰੀਆਂ ਨੂੰ 7 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ