ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲਗਾਇਆ ਇੱਕ ਦਿਨਾਂ ਮੁਫਤ ਮੈਗਾ ਮੈਡੀਕਲ ਚੈੱਕ ਅਪ ਕੈਂਪ

ਟਾਂਡਾ ਉੜਮੁੜ,(ਰਾਜਦਾਰ ਟਾਇਮਸ): ਗ੍ਰਾਮ ਪੰਚਾਇਤ ਪਿੰਡ ਮੂਨਕ ਖੁਰਦ ਵੱਲੋਂ ਲੋੜਵੰਦ ਲੋਕਾਂ ਦੀ ਭਲਾਈ ਤੇ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਤੇ ਬੇਅੰਤ ਸ਼ਹੀਦ ਸਿੰਘ-ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਖਾਂ ਅਤੇ ਜਨਰਲ ਬਿਮਾਰੀਆਂ ਦਾ ਮੁਫਤ ਮੈਗਾ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ। ਸਰਕਾਰੀ ਹਾਈ ਸਕੂਲ ਮੂਨਕ ਕਲਾ ਵਿਖੇ ਸਰਪੰਚ ਮਨਪ੍ਰੀਤ ਕੌਰ ਭਾਰਦਵਾਜ ਦੀ ਅਗਵਾਈ ਵਿੱਚ ਪ੍ਰਵਾਸੀ ਭਾਰਤੀ ਜਗੀਰ ਸਿੰਘ ਯੂ.ਐਸ.ਏ, ਗਿਆਨੀ ਅਮਰਜੀਤ ਸਿੰਘ ਮੂਨਕਾ ਕੈਨੇਡਾ, ਮਾਸਟਰ ਜਸਵੀਰ ਸਿੰਘ ਕੈਨੇਡਾ, ਗੁਰਵਿੰਦਰ ਸਿੰਘ ਗੋਮਰਾ ਇਟਲੀ ਤੇ ਜੀ.ਆਰ.ਡੀ ਇੰਟਰਨੈਸ਼ਨਲ ਸਕੂਲ ਟਾਂਡਾ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦਾ ਉਦਘਾਟਨ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਮੂਨਕਾਂ ਦੇ ਸੇਵਾਦਾਰ ਬਾਬਾ ਹਰਪ੍ਰੀਤ ਸਿੰਘ ਨੇ ਕੀਤਾ।

ਉਨਾਂ ਕੈਂਪ ਦੇ ਪ੍ਰਬੰਧਕਾਂ ਵੱਲੋਂ ਕੀਤੇ ਗਏ, ਇਸ ਉਦਮ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕੇ ਅਜਿਹੇ ਕੈਂਪ ਲੋੜਵੰਦਾਂ ਲਈ ਹਮੇਸ਼ਾ ਹੀ ਵਰਦਾਨ ਸਾਬਿਤ ਹੁੰਦੇ ਹਨ। ਕੈਂਪ ਦੌਰਾਨ ਅੱਖਾਂ ਦੇ ਮਾਹਰ ਡਾ.ਸ਼ਿਵਰਾਜ ਰੇਖੀ ਦੀ ਅਗਵਾਈ ਵਿੱਚ ਰੇਖੀ ਹਰਬੰਸ ਹਸਪਤਾਲ ਟਾਂਡਾ ਦੀ ਡਾਕਟਰੀ ਟੀਮ ਵਿੱਚ ਸ਼ਾਮਿਲ ਡਾ.ਰਜਿੰਦਰ ਕੌਰ, ਡਾ.ਸੰਦਲਪ੍ਰੀਤ ਕੌਰ, ਮਨਦੀਪ ਕੌਰ, ਕਿਰਨਦੀਪ ਕੌਰ, ਬਲਜੀਤ ਕੌਰ, ਸੋਨਮ ,ਮਲਿਕ, ਰਾਜਕੁਮਾਰੀ, ਗੁਰਪ੍ਰੀਤ ਸਿੰਘ, ਰਮਨਜੀਤ ਕੌਰ ਅਤੇ ਦਵਿੰਦਰ ਸਿੰਘ ਦੀ ਟੀਮ ਨੇ 653 ਤੋਂ ਉੱਪਰ ਮਰੀਜ਼ਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਅਤੇ ਲੋੜ ਅਨੁਸਾਰ ਮਰੀਜ਼ਾਂ ਨੂੰ ਮੁਫਤ ਦਵਾਈਆਂ, ਮੁਫਤ ਐਨਕਾਂ ਦੇਣ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਲੈੱਜ਼ ਵੀ ਪਾਏ ਗਏ। ਕੈਂਪ ਦੌਰਾਨ ਦੰਦਾਂ ਦੇ ਮਾਹਰ ਡਾ.ਅਮੋਲਕ ਸਿੰਘ ਮਰਵਾਹਾ ਨੇ ਦੰਦਾਂ ਦੇ ਮਰੀਜ਼ਾਂ ਦਾ ਚੈੱਕ ਅਪ ਕਰਦੇ ਹੋਏ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਕੈਂਪ ਦੀ ਸਮਾਪਤੀ ਤੇ ਸਰਪੰਚ ਮਨਪ੍ਰੀਤ ਕੌਰ ਭਾਰਦਵਾਜ, ਪੰਚ ਸਰਬਜੀਤ ਸਿੰਘ ਮੋਮੀ, ਪੰਚ ਹਰਪ੍ਰੀਤ ਸਿੰਘ, ਪੰਚ ਜਤਿੰਦਰ ਸਿੰਘ ਲਾਡੀ, ਪੰਚ ਤਜਿੰਦਰ ਸਿੰਘ ਲਾਡੀ, ਪੰਚ ਮੀਨਾ ਰਾਣੀ ਨੇ ਡਾਕਟਰੀ ਟੀਮ ਅਤੇ ਸਹਿਯੋਗ ਕਰਨ ਵਾਲੀਆਂ ਹੋਨਾਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਥੇਦਾਰ ਦਵਿੰਦਰ ਸਿੰਘ ਮੂਨਕਾਂ, ਸਰਪੰਚ ਮਨਵੀਰ ਸਿੰਘ ਖਾਲਸਾ, ਸਰਪੰਚ ਜਸਵੀਰ ਕੌਰ ਬੋਲੇਵਾਲ, ਸਾਬਕਾ ਸਰਪੰਚ ਸ਼ਾਮ ਸਿੰਘ ਮੂਨਕਾਂ, ਸਾਬਕਾ ਸਰਪੰਚ ਹਰਬੰਸ ਸਿੰਘ ਮੋਨਕਾ, ਸਾਬਕਾ ਸਰਪੰਚ ਸੁਰਜੀਤ ਲਾਲ ਹੀਰਾ, ਸਾਬਕਾ ਸਰਪੰਚ ਸ਼ੀਤਲ ਕੌਰ, ਕੁਲਦੀਪ ਸਿੰਘ ਰਾਜੂ, ਮੈਡਮ ਰਾਜਵਿੰਦਰ ਕੌਰ ਸਕੂਲ ਇਨਚਾਰਜ, ਸਮਾਜ ਸੇਵੀ ਸੁਰਜੀਤ ਸਿੰਘ ਭਾਰਦਵਾਜ਼ ਤੋਂ ਇਲਾਵਾ ਮਾਸਟਰ ਜਗਜੀਤ ਸਿੰਘ ਸੈਣੀ, ਬਾਬਾ ਸਰਵਣ ਸਿੰਘ, ਹੈਡ ਮਾਸਟਰ ਗੁਰਦਿਆਲ ਸਿੰਘ, ਹਰਜਿੰਦਰ ਸਿੰਘ ਸੋਡੀ, ਭਜਨ ਸਿੰਘ, ਸਾਬਕਾ ਪੰਚ ਰਾਜਾ ਸਿੰਘ, ਅਮਰੀਕ ਸਿੰਘ ਸੋਢੀ, ਚੇਅਰਮੈਨ ਸੁਰਜੀਤ ਲਾਲ ਹੀਰਾ, ਧਰਮ ਸਿੰਘਆਦਿ ਵੀ ਹਾਜ਼ਰ ਸਨ।