ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਲੈਨਜ ਮੁਫਤ ਪਾਏ ਜਾਣਗੇ : ਸਰਪੰਚ ਮਨਪ੍ਰੀਤ ਕੌਰ
ਟਾਂਡਾ ਉੜਮੁੜ,(ਰਾਜਦਾਰ ਟਾਇਮਸ): ਗ੍ਰਾਮ ਪੰਚਾਇਤ ਪਿੰਡ ਮੂਨਕ ਖੁਰਦ ਵੱਲੋਂ ਗਰੀਬ ਲੋਕਾਂ ਦੀ ਭਲਾਈ ਲਈ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਮੁਫਤ ਮੈਗਾ ਮੈਡੀਕਲ ਕੈਂਪ 21 ਦਸੰਬਰ ਦਿਨ ਸ਼ੁਕਰਵਾਰ ਨੂੰ ਸਰਕਾਰੀ ਹਾਈ ਸਕੂਲ ਮੂਨਕਾਂ ਵਿਖੇ ਲਗਾਇਆ ਜਾ ਰਿਹਾ ਹੈl ਕੈਂਪ ਸਬੰਧੀ ਪਿੰਡ ਮੂਨਕ ਖੁਰਦ ਦੇ ਸਰਪੰਚ ਮਨਪ੍ਰੀਤ ਕੌਰ ਨੇ ਸਰਬਜੀਤ ਸਿੰਘ ਮੋਮੀ, ਰਾਜਵਿੰਦਰ ਕੌਰ, ਮੀਨਾ ਰਾਣੀ, ਜਤਿੰਦਰ ਸਿੰਘ ਲਾਡੀ, ਤੇਜਿੰਦਰ ਸਿੰਘ ਲਾਡੀ, ਬੀਬੀ ਸਵਰਨ ਕੌਰ, ਹਰਪ੍ਰੀਤ ਸਿੰਘ ਕਾਕਾ ਸਾਰੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਖੀ ਹਰਬੰਸ ਹਸਪਤਾਲ ਟਾਂਡਾ, ਜੀ.ਆਰ.ਡੀ ਨਰਸਿੰਗ ਕਾਲਜ ਟਾਂਡਾ ਜਗੀਰ ਸਿੰਘ ਯੂ.ਐਸ.ਏ, ਗਿਆਨੀ ਅਮਰਜੀਤ ਸਿੰਘ ਮੂਨਕਾ ਕਨੇਡਾ, ਮਾਸਟਰ ਜਸਬੀਰ ਸਿੰਘ ਮੂਨਕਾ ਕਨੇਡਾ, ਗੁਰਵਿੰਦਰ ਸਿੰਘ ਗੋਮਰਾ ਅਨੂ ਇਟਲੀ ਆਦਿ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਮੁਫਤ ਵਿਸ਼ਾਲ ਮੈਗਾ ਮੈਡੀਕਲ ਕੈਂਪ ਦੌਰਾਨ ਜਨਰਲ ਬਿਮਾਰੀਆਂ ਦੇ ਮਾਹਰ, ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ, ਹੱਡੀਆਂ ਦੀ ਬਿਮਾਰੀਆਂ ਦੇ ਮਾਹਰ, ਔਰਤਾਂ ਦੀਆਂ ਬਿਮਾਰੀਆਂ ਦੇ ਮਾਹਰ, ਹੋਮਿਓਪੈਥੀ ਦੇ ਡਾਕਟਰ, ਦੰਦਾਂ ਦੀਆਂ ਬਿਮਾਰੀਆਂ ਮਾਹਰ, ਦਿਲ ਦੀਆਂ ਬਿਮਾਰੀਆਂ ਦੇ ਮਾਹਰ, ਡਾਕਟਰਾਂ ਦੀ ਟੀਮ ਦੁਆਰਾ ਮਰੀਜ਼ਾਂ ਦਾ ਚੈੱਕ ਅਪ ਕਰਕੇ ਉਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂl
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਮਨਪ੍ਰੀਤ ਕੌਰ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵਕ ਸਤਪਾਲ ਮੁਲਤਾਨੀ ਸਰਪੰਚ ਅਵਾਨ ਘੋੜੇਸ਼ਾਹ (ਰਿਚੀ ਟਰੈਵਲ ਜਲੰਧਰ ਵਾਲੇ) ਅਤੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਮੂਨਕਾਂ ਦੇ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਸਾਂਝੇ ਤੌਰ ਤੇ ਕਰਨਗੇ ਕਰਨਗੇ, ਜਦਕਿ ਡੇਰਾ ਸੰਤ ਬਾਬਾ ਸਤੇਹ ਪ੍ਰਕਾਸ਼ ਦੇ ਮੁੱਖ ਸੇਵਾਦਾਰ ਸੰਤ ਬਾਬਾ ਭੁਪਿੰਦਰ ਦਾਸ ਅਤੇ ਸੰਤ ਬਾਬਾ ਸਤਨਾਮ ਦਾਸ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਸ਼ਿਰਕਤ ਕਰਨਗੇl ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਮਰੀਜ਼ਾਂ ਦੇ ਲੈਂਜ ਮੁਫਤ ਪਾਏ ਜਾਣਗੇ, ਅੱਖਾਂ ਦੇ ਮਰੀਜ਼ਾਂ ਨੂੰ ਐਨਕਾਂ ਮੁਫਤ ਵੰਡੀਆਂ ਜਾਣਗੀਆਂ, ਮਰੀਜ਼ਾਂ ਦੀ ਈ.ਸੀ.ਜੀ, ਸ਼ੂਗਰ ਟੈਸਟ, ਬਲੱਡ ਗਰੁੱਪ ਟੈਸਟ ਅਤੇ ਹੋਰ ਲੋੜੀਂਦੇ ਟੈਸਟ ਮੌਕੇ ਤੇ ਮੁਫਤ ਕੀਤੇ ਜਾਣਗੇ ਅਤੇ ਮਰੀਜ਼ਾਂ ਨੂੰ ਇੱਕ ਹਫਤੇ ਦੀ ਦਵਾਈ ਵੀ ਮੁਫਤ ਦਿੱਤੀ ਜਾਵੇਗੀ। ਇਸ ਮੌਕੇ ਤੇ ਉਨਾਂ ਨਾਲ ਸਮਾਜ ਸੇਵਕ ਸੁਰਜੀਤ ਸਿੰਘ ਭਾਰਦਵਾਜ, ਸਾਬਕਾ ਪੰਚ ਰਾਜਾ ਸਿੰਘ, ਅਮਰੀਕ ਸਿੰਘ ਸੋਢੀ, ਚੇਅਰਮੈਨ ਸੁਰਜੀਤ ਲਾਲ ਹੀਰਾ ਆਦਿ ਵੀ ਹਾਜ਼ਰ ਸੀ।