ਫਗਵਾੜਾ,(ਸ਼ਿਵ ਕੋੜਾ): ਨਜਦੀਕੀ ਪਿੰਡ ਅਕਾਲਗੜ੍ਹ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਜਾਇਆ ਗਿਆ। ਜਿਸਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਹ ਨਗਰ ਕੀਰਤਨ ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਤੋਂ ਸੁਖਦੇਵ ਸਿੰਘ ਯੂ.ਐਸ.ਏ, ਪਲਵਿੰਦਰ ਸਿੰਘ ਯੂ.ਕੇ ਅਤੇ ਭਾਈ ਲਾਲ ਸਿੰਘ ਸਮਾਜ ਸੇਵਕ ਅਕਾਲਗੜ੍ਹ ਵਲੋਂ ਰਿਬਨ ਕੱਟਣ ਉਪਰੰਤ ਆਰੰਭ ਹੋਇਆ ਜੋਕਿ ਪਿੰਡ ਦੀ ਪਰਿਕ੍ਰਮਾ ਕਰਨ ਉਪਰੰਤ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦਾ ਥਾਂ-ਥਾਂ ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੀ ਸੇਵਾ ਵਿਚ ਵੱਖ ਵੱਖ ਪਕਵਾਨਾਂ ਤੋਂ ਇਲਾਵਾ ਫਲ-ਫਰੂਟ ਤੇ ਮਿਨਰਲ ਵਾਟਰ ਦੇ ਲੰਗਰ ਲਗਾਏ ਗਏ। ਸ਼ਰਧਾਲੂਆਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਨੂੰ ਰੁਮਾਲੇ ਭੇਂਟ ਕੀਤੇ। ਵੱਖ-ਵੱਖ ਪੜਾਵਾਂ ਦੌਰਾਨ ਪੰਥਕ ਢਾਡੀ ਭਾਈ ਚਰਨਜੀਤ ਸਿੰਘ ਜੜਤੌਲੀ (ਲੁਧਿਆਣਾ) ਨੇ ਢਾਡੀ ਵਾਰਾਂ ਰਾਹੀਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਨਾਮ ਪਾਲ, ਹੈੱਡ ਗ੍ਰੰਥੀ ਗੁਲਜਾਰ ਸਿੰਘ ਸਰਪੰਚ ਤੋਂ ਇਲਾਵਾ ਸਾਬਕਾ ਸਰਪੰਚ ਸਤਨਾਮ ਸਿੰਘ, ਤੋਤੀ ਰਾਮ, ਗੁਰਮੇਲ ਸਿੰਘ ਸਕੱਤਰ, ਗੁਰਨਾਮ ਪਾਲ, ਜਸਵਿੰਦਰ ਸਿੰਘ ਠੇਕੇਦਾਰ, ਮਨਜੀਤ ਪਾਲ ਪੰਚ, ਕਮਲਜੀਤ ਕੌਰ ਪੰਚ, ਮਨਜੀਤ ਕੌਰ ਪੰਚ, ਲਾਡੀ ਕਾਰਪੈਂਟਰ, ਰਾਮ ਲੁਭਾਇਆ ਹੀਰ, ਨਛੱਤਰ ਸਿੰਘ ਨੰਬਰਦਾਰ, ਰੋਹਿਤ ਹੀਰ, ਰੋਹਿਤ ਸਹਿਜਲ, ਤਰਸੇਮ ਸਹਿਜਲ, ਸੁੱਖਾ ਬੰਗੜ, ਗੋਪੀ, ਰਾਹੁਲ ਬੰਗੜ, ਕਾਕੂ ਬੰਗੜ, ਅਵਤਾਰ ਤਾਰੀ, ਰਾਮ ਧੰਨ, ਅਗੇਸ਼ ਕੁਮਾਰ, ਜਰਨੈਲ ਹੀਰ, ਸਨੀ ਕਲਸੀ, ਜਸਵੰਤ ਸਿੰਘ ਫੌਜੀ, ਮਲਕੀਤ ਸਿੰਘ, ਸਰਵਣ ਸਿੰਘ, ਲਾਡੀ, ਅਮਰਜੋਤ, ਪੱਪਾ ਕਾਲੀ, ਗੁਰਮੀਤ, ਜਸਵੀਰ ਕਾਲ, ਸੋਨੂੰ ਆਦਿ ਹਾਜਰ ਸਨ।