ਫਗਵਾੜਾ,(ਸ਼ਿਵ ਕੌੜਾ): ਬਲਾਕ ਦੇ ਪਿੰਡਾਂ ‘ਚ ਲਾਇਬ੍ਰੇਰੀਆਂ ਖੋਲ੍ਹਣ ਨੂੰ ਉਤਸ਼ਾਹਿਤ ਕਰਨ ਹਿੱਤ ਪੰਜਾਬੀ ਵਿਰਸਾ ਟਰੱਸਟ (ਰਜਿ.) ਵਲੋਂ 500 ਪੁਸਤਕਾਂ ਪਿੰਡ ਬਰਨ ਦੀ ਲਾਇਬ੍ਰੇਰੀ ਲਈ ਭੇਂਟ ਕੀਤੀਆਂ। ਪਿੰਡ ਬਰਨ ਵਿੱਚ ਪਿੰਡ ਪੰਚਾਇਤ ਅਤੇ ਐਨ.ਆਰ.ਆਈ ਵਲੋਂ ਲਾਇਬ੍ਰੇਰੀ ਦੀ ਸੁੰਦਰ ਇਮਾਰਤ ਦੀ ਉਸਾਰੀ ਕੀਤੀ ਗਈ ਹੈ। ਜਿਸ ਵਾਸਤੇ ਪੰਜਾਬੀ ਦੇ ਉਘੇ ਲੇਖਕਾਂ ਦੀਆਂ ਪੁਸਤਕਾਂ ਸਮਾਜ ਸੇਵੀ ਨੌਜਵਾਨ ਪਵਿੱਤਰ ਸਿੰਘ ਬਰਨ ਦੀ ਪਹਿਲਕਦਮੀ ‘ਤੇ ਬਰਨ ਪਿੰਡ ਨੂੰ ਪੰਜਾਬੀ ਵਿਰਸਾ ਟਰੱਸਟ ਵਲੋਂ ਪੁਸਤਕਾਂ ਦੇਣ ਦਾ ਫੈਸਲਾ ਕੀਤਾ ਗਿਆ ਸੀ, ਪੰਜਾਬੀ ਵਿਰਸਾ ਟਰੱਸਟ (ਰਜਿ.) ਦੇ ਪ੍ਰਧਾਨ ਪ੍ਰੋ.ਜਸਵੰਤ ਸਿੰਘ ਗੰਡਮ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪਿੰਡਾਂ ‘ਚ ਲਾਇਬ੍ਰੇਰੀਆਂ ਖੋਲ੍ਹਣਾ ਸਮੇਂ ਦੀ ਲੋੜ ਹੈ ਅਤੇ ਪੰਜਾਬੀ ਵਿਰਸਾ ਟਰੱਸਟ (ਰਜਿ:) ਬਲਾਕ ਫਗਵਾੜਾ ‘ਚ ਉਹਨਾਂ ਪੰਚਾਇਤਾਂ ਜਾਂ ਸਵੈ ਸੇਵੀ ਸੰਸਥਾਵਾਂ ਨੂੰ ਲੋਂੜੀਦੀਆਂ ਮੁਫ਼ਤ ਕਿਤਾਬਾਂ ਦੇਵੇਗਾ, ਜਿਹੜੀਆਂ ਲਾਇਬ੍ਰੇਰੀਆਂ ਖੋਲ੍ਹਣ ਦੀ ਪਹਿਲਕਦਮੀ ਕਰਨਗੀਆਂ।