ਫਗਵਾੜਾ,(ਸ਼ਿਵ ਕੋੜਾ): ਸਮਾਜ ਸੇਵੀ ਜੱਥੇਬੰਦੀ ਪਰਿਆਸ ਵਲੋਂ ਸਥਾਨਕ ਹੁਸ਼ਿਆਰਪੁਰ ਰੋਡ ਚੌਕ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸ਼ਾਨਦਾਰ ਨਹਿਰੂ ਪਾਰਕ ਵਿਕਸਤ ਕੀਤਾ ਗਿਆ ਹੈ। ਇਸ ਪਾਰਕ ਵਿੱਚ ਅਨੇਕਾਂ ਤਰ੍ਹਾਂ ਦੇ ਬੂਟੇ ਅਤੇ ਕੋਰੀਅਨ ਘਾਹ ਲਗਾਇਆ ਗਿਆ ਹੈ। ਜੱਥੇਬੰਦੀ ਦੇ ਕਨਵੀਨਰ ਸ਼ਕਤੀ ਮਹਿੰਦਰੂ ਨੇ ਦੱਸਿਆ ਕਿ ਪਰਿਆਸ ਸੰਸਥਾ ਵਲੋਂ ਇਸ ਸਕੂਲ ਨੂੰ 7 ਸਾਲ ਪਹਿਲਾਂ ਅਡਾਪਟ ਕੀਤਾ ਗਿਆ ਸੀ। ਇਸ ਦੌਰਾਨ ਸਕੂਲ ਦੇ ਵਾਤਾਵਰਣ ਨੂੰ ਸੁਖਾਵਾਂ ਬਨਾਉਣ ਲਈ ਕਈ ਛੋਟੇ-ਵੱਡੇ ਕਾਰਜ ਕਰਵਾਏ ਗਏ ਹਨ। ਜਿਹਨਾਂ ਦੀ ਬਦੌਲਤ ਸਕੂਲ ਦੀ ਦਿੱਖ ‘ਚ ਕਾਫੀ ਸੁਧਾਰ ਹੋਇਆ ਹੈ। ਪਰਿਆਸ ਵਲੋਂ ਤਾਜਾ ਪ੍ਰੋਜੈਕਟ ਦੌਰਾਨ ਸਕੂਲ ਦੇ ਪਾਰਕ ਵਿੱਚ 30 ਤੋਂ ਵੱਧ ਫੁੱਲਾਂ ਤੇ ਦਰਖਤਾਂ ਦੇ ਬੂਟੇ ਲਗਾਏ ਗਏ। ਉਹਨਾਂ ਨੇ ਪ੍ਰੋਜੈਕਟ ਦੇ ਚੇਅਰਮੈਨ ਰਾਜਿੰਦਰ ਕੁਮਾਰ ਮਲਹੋਤਰਾ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਸਿਟੀਜਨ ਫਗਵਾੜਾ ਤੋਂ ਰਮੇਸ਼ ਧੀਮਾਨ, ਡੀ.ਐਸ ਜੱਸਲ, ਕੇ.ਐਲ ਗੋਗਨਾ, ਰਵੀ ਦੁਆ, ਡਾ.ਕੁਲਵੰਤ ਸਿੰਘ ਭਿੰਡਰ, ਮੋਤੀ ਲਾਲ ਵਰਮਾ, ਲੱਕੀ ਆਨੰਦ, ਹੈੱਡ ਟੀਚਰ ਨੀਤੂ ਪਾਲ, ਕਮਲਜੀਤ ਕੌਰ, ਸ਼ੈਲੀ ਕੋਹਲ਼ੀ ਤੇ ਕਮਲ ਕੁਮਾਰ ਸਮੇਤ ਸਕੂਲੀ ਵਿਦਿਆਰਥੀ ਹਾਜਰ ਸਨ।