ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਇਕੱਤਰਤਾ ਸੰਸਥਾ ਦੇ ਦਫਤਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪ੍ਰਧਾਨ ਮਨਮੋਹਣ ਸਿੰਘ ਦੀ ਅਗਵਾਈ ਹੇਠ ਹੋਈ।ਇਸ ਇਕੱਤਰਤਾ ਵਿੱਚ ਪਿਛਲੇ ਸਮੇਂ ਦੌਰਾਨ ਸੰਸਥਾ ਦੁਆਰਾ ਕੀਤੇ ਗਏ ਕਾਰਜਾਂ ਦਾ ਵਿਸ਼ਲੇਸ਼ਣ ਕੀਤਾ ਗਿਆ।ਸਿਹਤ ਵਿਭਾਗ ਦੀਆ ਹਦਾਇਤਾ ਅਨੁਸਾਰ ਨੇਤਰਦਾਨ ਜਾਗਰੁਕਤਾ ਅਭਿਆਨ ਵਿੱਚ ਤੇਜੀ ਲਿਆਉਣ ਅਤੇ ਵੱਧ ਤੋ ਵੱਧ ਲੋਕਾਂ ਤੱਕ ਨੇਤਰਦਾਨ ਕਰਨ ਦਾ ਸੁਨੇਹਾ ਪਹੁੰਚਾਣ ਬਾਰੇ ਵੀ ਵਿਚਾਰ ਚਰਚਾ ਹੋਈ।ਇਸ ਇਕੱਤਰਤਾ ਦੌਰਾਨ ਪ੍ਰੌ.ਬਹਾਦਰ ਸਿੰਘ ਸੁਨੇਤ ਨੇ ਜਿਊਂਦੇ ਜੀਅ ਖੂਨਦਾਨ ਅਤੇ ਮਰਨ ਉਪਰੰਤ ਅੱਖਾਂ ਅਤੇ ਸ਼ਰੀਰ ਦਾਨ ਦੇ ਨਾਅਰੇ ਨੂੰ ਸਾਰਥਕ ਕਰਨ ਲਈ ਆਮ ਜਨਤਾ ਨੂੰ ਸੰਸਥਾ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।ਇਸ ਇਕੱਤਰਤਾ ਵਿੱਚ ਡਾ.ਗੁਰਬਖਸ਼ ਸਿੰਘ, ਸ.ਬਲਜੀਤ ਸਿੰਘ ਪਨੇਸਰ, ਸ.ਬਹਾਦਰ ਸਿੰਘ ਸਿੱਧੂ, ਸ.ਸ.ਗੁਰਪ੍ਰੀਤ ਸਿੰਘ, ਸ.ਹਰਭਜਨ ਸਿੰਘ ਅਤੇ ਡਾ.ਕਿਸ਼ੋਰੀ ਲਾਲ ਆਦਿ ਸ਼ਾਮਿਲ ਹੋਏ।