ਸੰਤ ਸਮਾਗਮ ਸੰਗਤਾਂ ਨੇ ਭਰੀ ਹਾਜ਼ਰੀ

ਹਰਿਦੁਆਰ/ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਸ੍ਰੀ ਗੁਰੂ ਰਵਿਦਾਸ ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਵਿਖੇ ਦਮੜੀ ਸ਼ੋਭਾ ਯਾਤਰਾ ਦੇ ਵਿਸ਼ਾਲ ਸਮਾਗਮ ਸਜਾਏ ਗਏ। ਜਿਸ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ,ਸੰਤ ਸਮਾਗਮ ਦੇ ਦੀਵਾਨ ਸਜਾਏ ਗਏ। ਜਿਸ ਵਿੱਚ ਰਾਗੀ, ਕਥਾਵਾਚਕਾਂ, ਬੁੱਧੀਜੀਵੀਆਂ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਾਇਆ।ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਸੰਤ ਸਰਵਣ ਦਾਸ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਜਨਰਲ ਸਕੱਤਰ ਸੰਤ ਇੰਦਰ ਦਾਸ ਸ਼ੇਖੇ ਦੀ ਅਗਵਾਈ ਹੇਠ ਹੋਏ ਸਮਾਗਮਾਂ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਕ ਸ਼ਖ਼ਸੀਅਤਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਾਮਲ ਹੋ ਕੇ ਹਾਜਰੀ ਭਰੀ। ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਨੇ ਪੰਜਾਬ ਤੇ ਹਰਿਦੁਆਰ ਤੋਂ ਪਹੁੰਚੀਆਂ ਸੰਗਤਾਂ, ਸੰਤਾਂ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ। ਸੰਤੋਸ਼ ਕੁਮਾਰੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਬਹੁਜਨ ਸਮਾਜ ਨੂੰ ਬਾਬਾ ਸਾਹਿਬ ਡਾ.ਅੰਬੇਡਕਰ ਦੇ ਦੱਸੇ ਪੜੋ, ਜੁੜੋ ਤੇ ਸੰਘਰਸ਼ ਕਰੋ ਮਾਰਗ ਤੇ ਚੱਲ ਕੇ ਸਮਾਜ ਨੂੰ ਸਿੱਖਿਅਤ ਬਣਾਉਣ ਲਈ ਏਕਤਾ, ਪਿਆਰ, ਭਾਈਚਾਰੇ ਦਾ ਸਬੂਤ ਦੇਣਾ ਚਾਹੀਦਾ ਹੈ। ਇਸ ਮੌਕੇ  ਸੰਤ ਸਰਵਣ ਦਾਸ ਲੁਧਿਆਣਾ ਸੀਨੀ.ਮੀਤ ਪ੍ਰਧਾਨ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਬਲਵੰਤ ਸਿੰਘ ਡੀਗਰੀਆਂ, ਸੰਤ ਧਰਮ ਪਾਲ ਸ਼ੇਰਗੜ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਨਚਾਰਜ, ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਆਸ਼ਰਮ ਨੰਦਾਚੌਰ, ਸੰਤ ਪ੍ਰਗਟ ਨਾਥ ਉਘੀ ਚਿੱਟੀ,ਸੰਤ ਸੰਤੋਖ ਦਾਸ ਭਾਰਟਾ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਰਜੇਸ਼ ਦਾਸ ਬਜਵਾੜਾ, ਸੰਤ ਪ੍ਰੇਮ ਦਾਸ ਭਵਿਆਣਾ, ਸੰਤ ਜਸਵੰਤ ਦਾਸ ਰਾਵਲਪਿੰਡੀ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਸਰੂਪ ਸਿੰਘ ਬੋਹਾਨੀ, ਸੰਤ ਬੀਬੀ ਕਮਲੇਸ਼ ਕੌਰ ਨਾਹਲਾਂ, ਬਾਬਾ ਬਲਕਾਰ ਸਿੰਘ ਤੱਗੜ ਵਡਾਲਾ, ਸੁੱਖੀ ਬਾਬਾ, ਸਾਈਂ ਗੀਤਾ ਸ਼ਾਹ ਕਾਦਰੀ, ਸੰਤ ਗੁਰਮੀਤ ਦਾਸ ਪਿਪਲਾਂਵਾਲਾ, ਸੰਤ ਪ੍ਰਮੇਸ਼ਵਰੀ ਦਾਸ ਅਤੇ ਸੰਗਤਾਂ ਹਾਜਰ ਸਨ।