ਹਰਿਆਣਾ,( ਪੱਤਰ ਪ੍ਰੇਰਕ): ਗ੍ਰਾਮ ਪੰਚਾਇਤ ਚੋਂਣਾ 2024 ਬਲਾਕ ਭੂੰਗਾ ਲਈ ਨਿਯੁਕਤ ਨੋਡਲ ਅਫਸਰ ਸ.ਲਵਦੀਪ ਸਿੰਘ ਧੂਤ ਨਾਇਬ ਤਹਿਸੀਲਦਾਰ ਨੇ ਵੱਖ-ਵੱਖ ਪਿੰਡਾਂ ਲਈ ਚੁਣੇ ਗਏ ਨਵੇਂ ਪੰਚਾਂ ਅਤੇ ਸਰਪੰਚਾਂ ਦੇ ਸਮਰੱਥ ਅਥਾਰਟੀ ਵਲੋਂ ਤਿਆਰਸ਼ੁਦਾ ਸਰਟੀਫਿਕੇਟ ਵਸੂਲ ਕਰਨ ਉਪਰੰਤ ਸਿਟਰਸ ਅਸਟੇਟ ਭੂੰਗਾ ਵਿਖੇ ਗੱਲ ਕਰਦਿਆ ਕਿਹਾ ਕਿ ਨਵੀਆਂ ਪੰਚਾਇਤਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਪਿੰਡਾਂ ਦੇ ਸਰਬ ਪੱਖੀ ਵਿਕਾਸ ਲਈ ਯਤਨ ਕਰਨੇ ਚਾਹੀਦੇ ਹਨl ਕਿਉਂਕਿ ਪੰਚਾਇਤੀ ਪ੍ਰਬੰਧ ਲੋਕਤੰਤਰ ਦੀ ਸਭ ਤੋਂ ਮੁੱਡਲੀ ਇਕਾਈ ਹੋਣ ਕਰਕੇ ਪੇਂਡੂ ਸਮਾਜ ਦੀ ਬੇਹਤਰੀ ਲਈ ਮਹੱਤਵਪੂਰਨ ਕਰੀ ਹੈl ਉਨਾਂ ਨਵ ਨਿਯੁਕਤ ਪੰਚਾਂ ਸਰਪੰਚਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਵੀਆਂ ਪੰਚਾਇਤਾਂ ਪੇਂਡੂ ਸਮਾਜ ਦੀ ਬੇਹਤਰੀ ਵਾਸਤੇ ਆਪਣੀ ਲੋਕਤੰਤਰਿਕ ਜਿੰਮੇਵਾਰੀ ਨਿਭਾਉਣ ਵਾਸਤੇ ਪਹਿਲ ਕਦਮੀ ਕਰਨl ਇਸ ਮੌਕੇ ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਬਲਾਕ ਭੂੰਗਾ ਵਿਚ ਸਭ ਤੋਂ ਵੱਧ ਵੋਟਾਂ ਦੇ ਅੰਤਰ ਪੱਖੋਂ ਗ੍ਰਾਮ ਪੰਚਾਇਤ ਧੂਤ ਕਲਾਂ ਤੋਂ ਸਰਪੰਚ ਸ਼੍ਰੀਮਤੀ ਕਮਲਜੀਤ ਕੌਰ ਪਤਨੀ ਗੁਰਿੰਦਰ ਸਿੰਘ ਧੂਤ (ਗਿੰਦਾ) 666 ਵੋਟਾਂ ਨਾਲ ਜੇਤੂ ਰਹੇ। ਸਭ ਤੋਂ ਘੱਟ ਵੋਟਾਂ ਦੇ ਅੰਤਰ ਪੱਖੋਂ ਗ੍ਰਾਮ ਪੰਚਾਇਤ ਅਰਗੋਵਾਲ ਸਰਪੰਚ ਸੁਖਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ 1 ਵੋਟ ਨਾਲ ਜੇਤੂ ਰਹੇ। ਉਹਨਾਂ ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਮੁਕੰਮਲ ਹੋਣ ਤੇ ਤਮਾਮ ਵੋਟਰਾਂ/ਉਮੀਦਵਾਰਾਂ ਦਾ ਧੰਨਵਾਦ ਕੀਤਾ। ਸ.ਧੂਤ ਨੇ ਬਲਾਕ ਭੂੰਗਾ ਅਧੀਨ ਪੰਚਾਇਤੀ ਚੋਣਾਂ ਸਫਲਤਾ ਪੂਰਵਕ ਨੇਪਰੇ ਚਾੜਨ ਵਾਸਤੇ ਸ੍ਰੀਮਤੀ ਕੋਮਲ ਮਿੱਤਲ, ਆਈ.ਏ.ਐੱਸ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਸੁਰਿੰਦਰ ਲਾਂਬਾ ਮਾਨਯੋਗ ਐਸਐਸਪੀ ਹੁਸ਼ਿਆਰਪੁਰ, ਸੰਜੀਵ ਸ਼ਰਮਾ, ਪੀ.ਸੀ.ਐਸ ਮਾਨਯੋਗ ਉਪ ਮੰਡਲ ਮੈਜਿਸਟਰੇਟ, ਹੁਸ਼ਿਆਰਪੁਰ ਵੱਲੋਂ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।