ਫ਼ਗਵਾੜਾ,(ਸ਼ਿਵ ਕੌੜਾ): ਦੌਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਦੀ ਵਿਸ਼ੇਸ਼ ਮੀਟਿੰਗ ਰਵਿੰਦਰ ਨੀਵਾਸ ਮੇਹਲੀ ਗੇਟ ਫਗਵਾੜਾ ਵਿਖੇ ਪ੍ਰਧਾਨ ਰਵਿੰਦਰ ਸਿੰਘ ਰਾਏ ਅਤੇ ਚੇਅਰਮੈਨ ਜਤਿੰਦਰ ਸਿੰਘ ਖਾਲਸਾ ਅਗਵਾਈ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਕਿਹਾ ਕਿ ਜੁਲਾਈ ਦੇ ਸ਼ੁਰੂ ਵਿੱਚ ਸਭਾ ਵੱਲੋਂ ਇੱਕ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਜਿਸ ਅਧੀਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਤੇ ਸ਼ਹਿਰ ਦੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਪੌਦੇ ਵੰਡੇ ਜਾਣਗੇ ਅਤੇ ਲਗਾਏ ਜਾਣਗੇ।ਇਸ ਪ੍ਰੋਜੈਕਟ ਦਾ ਸਲੋਗਨ ਹੋਵੇਗਾ- “ਵਾਤਾਵਰਣ ਬਚਾਈਏ ਸ਼ੁੱਧ ਬਣਾਈਏ ਪੌਦੇ ਵੰਡੀਏ ਪੌਦੇ ਲਾਈਏ ਆਉਣ ਵਾਲੀ ਪੀੜੀ ਦੇ ਲਈ ਹਰਿਆ ਭਰਿਆ ਦੇਸ਼ ਬਣਾਈਏ” ਇਸ ਦੇ ਨਾਲ ਹੀ ਜਤਿੰਦਰ ਸਿੰਘ ਖਾਲਸਾ ਅਤੇ ਅਸ਼ੋਕ ਸ਼ਰਮਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਨਾਲ ਹੀ ਇਹਨਾਂ ਪੌਦਿਆਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਸਭਾ ਵੱਲੋਂ ਸ਼ੁਰੂ ਕੀਤੀ ਕੀਤੇ ਜਾਣ ਵਾਲੇ ਇਸ ਪ੍ਰੋਜੈਕਟ ਦੇ ਪ੍ਰੋਜੈਕਟ ਡਾਇਰੈਕਟਰ ਸੀਨੀਅਰ ਵਾਈਸ ਪ੍ਰਧਾਨ ਗੁਰਨਾਮ ਸਿੰਘ ਅਤੇ ਵਾਈਸ ਪ੍ਰਧਾਨ ਹਰਵਿੰਦਰ ਸਿੰਘ ਹੋਣਗੇ।ਮੀਟਿੰਗ ਵਿੱਚ ਸਭਾ ਦੇ ਡਾਇਰੈਕਟਰ ਡਾਕਟਰ ਐਸ.ਪੀ.ਮਾਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਜਿੱਥੇ ਸ਼ਹਿਰ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨl ਉੱਥੇ ਨਾਲ ਹੀ ਪਬਲਿਕ ਥਾਵਾਂ ‘ਤੇ ਅਤੇ ਹੋਰ ਯਾਦਗਾਰੀ ਥਾਵਾਂ ‘ਤੇ ਵੀ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।ਉਹਨਾਂ ਨੇ ਸੁਝਾਅ ਦਿੱਤਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖੜਕੜ ਕਲਾਂ ਵਿਖੇ ਜਾ ਕੇ ਵੀ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਉਸ ਇਲਾਕੇ ਦੀ ਸਫਾਈ ਆਦਿ ਕਰਨੀ ਚਾਹੀਦੀ ਹੈl ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਜੁਲਾਈ ਦੇ ਪਹਿਲੇ ਹਫਤੇ ਤੋਂ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਸਕੂਲਾਂ ਕਾਲਜਾਂ ਸਰਕਾਰੀ ਦਫਤਰਾਂ ਪਾਰਕਾਂ ਹਸਪਤਾਲਾਂ ਅਤੇ ਪਬਲਿਕ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਆਲਾ ਦੁਆਲਾ ਹਰਿਆ ਭਰਿਆ ਬਣਾਇਆ ਜਾਵੇਗਾ।ਇਸ ਮੀਟਿੰਗ ਵਿੱਚ ਸਭਾ ਦੇ ਪੀ.ਆਰ.ਓ.ਓਮ ਪ੍ਰਕਾਸ਼ ਪਾਲ ਵਿੱਤ ਸਕੱਤਰ ਲਵਪ੍ਰੀਤ ਸਿੰਘ ਰਾਏ,ਜਨਰਲ ਸਕੱਤਰ ਕਰਮਵੀਰ ਪਾਲ, ਮੀਤ ਪ੍ਰਧਾਨ ਹਰਵਿੰਦਰ ਸਿੰਘ ,ਪ੍ਰੈਸ ਸਕੱਤਰ ਅਸ਼ੋਕ ਸ਼ਰਮਾ, ਸਹਾਇਕ ਜਨਰਲ ਸਕੱਤਰ ਚਮਨ ਲਾਲ ਖੋਸਲਾ, ਮੀਡੀਆ ਸਲਾਹਕਾਰ ਖੁਸ਼ਪ੍ਰੀਤ ਕੌਰ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ।