ਭਾਜਪਾ ਮੋਹਾਲੀ ਦੇ ਨਵ ਨਿਯੁਕਤ ਜਿਲਾ ਸਹਿ ਪ੍ਰਭਾਰੀ ਅਮਨਦੀਪ ਸਿੰਘ ਪੂਨੀਆ ਦਾ ਕੀਤਾ ਗਿਆ ਵੇਵ ਇਸਟੇਟ ਮੋਹਾਲੀ ਵਿਖੇ ਸਵਾਗਤ ਕੀਤਾ ਗਿ
ਮੋਹਾਲੀ,(ਰਾਜ਼ਦਾਰ ਟਾਇਮਸ): ਭਾਜਪਾ ਜਿਲਾ ਮੋਹਾਲੀ ਦੇ ਨਵ ਨਿਯੁਕਤ ਸਹਿ ਇਨਚਾਰਜ ਅਮਨਦੀਪ ਸਿੰਘ ਪੂਨੀਆ ਦਾ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਦੇ ਗ੍ਰਹਿ ਵੇਵ ਇਸਟੇਟ ਮੋਹਾਲੀ ਪਹੁੰਚਣ ਤੇ ਸ਼ਾਲ (ਲੋਈ ) ਦੇਕੇ ਸਨਮਾਨ ਕੀਤਾ ਗਿਆ। ਬੋਲਦਿਆਂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਭਾਜਪਾ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ।ਪੰਜਾਬੀ ਵੀ ਹੁਣ ਭਾਜਪਾ ਨੂੰ ਮੌਕਾ ਦੇਣਗੇ। ਉਹਨਾਂ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਦਿੱਤੀ ਹੈ ਤਨਦੇਹੀ ਨਾਲ ਨਿਭਾਵਾਂਗਾ। ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਅਮਨਦੀਪ ਸਿੰਘ ਪੂਨੀਆ ਪਾਰਟੀ ਦੇ ਜੁਝਾਰੂ ਲੀਡਰ ਹਨ ਇਹਨਾਂ ਦੇ ਮੋਹਾਲੀ ਦੇ ਜਿਲਾ ਸਹਿ ਪ੍ਰਭਾਰੀ ਬਣਨ ਨਾਲ ਭਾਜਪਾ ਹੋਰ ਮਜਬੂਤ ਹੋਵੇਗੀ ਤੇ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਤੇ ਭਾਜਪਾ ਦੇ ਮੰਡਲ ਸਕੱਤਰ ਗੁਲਸ਼ਨ ਸੂਦ, ਜਿਲਾ ਕਾਰਜਕਰਨੀ ਮੈਂਬਰ ਪਵਨ ਸੱਚਦੇਵਾ ਤੇ ਜੋਗਿੰਦਰ ਭਾਟੀਆ ਅਦਿ ਹਾਜ਼ਰ ਸਨ।






