ਖੋਆ ਅਤੇ ਖੋਏ ਤੋ ਬਣੀਆ ਮਿਠਾਈਆਂ ਦੇ ਲਏ ਗਏ 4 ਸੈਪਲ

ਸ਼ਹਿਰ ਦੀ ਮਸ਼ਹੂਰ ਬਰਫੀ ਦੀ ਦੁਕਾਨ ਦੇ ਦੇਖ ਸਾਰੀ ਫੂਡ ਟੀਮ ਰਹਿ ਗਈ ਹੈਰਾਨ

ਰਸੋਈ ਦੇ ਵਿੱਚ ਹੀ ਬਣੀ ਸੀ ਟਾਉਲੈਟ, ਤੇ ਭਰੀ ਹੋਈ ਸੀ ਗੰਦ ਨਾਲ

ਅਨ ਹਾਈਜੀਨ ਦਾ ਚਲਾਣ ਤੇ ਕੱਟਿਆ ਚੋ ਤੇ ਖੋਏ ਸੈਪਲ ਲਏ ਗਏ

ਮਾਲਿਕ ਵੱਲੋ ਮਿਨੰਤਾ ਤਰਲੇ ਕਰਕੇ ਬਚਾਈ ਜਾਨ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਆਮ ਕਰਕੇ ਬੜੀ ਮਸਹੂਰ ਕਹਾਵਤ ਹੈ, ਉਚੀ ਦੁਕਾਨ ਫੀਕਾ ਪਕਵਾਨ, ਸ਼ਹਿਰ ਦੀ ਮਸ਼ਹੂਰ ਦੁਕਾਨ ਦਿਲਬਾਗ ਦੀ ਬਰਫੀ ਜੋ ਦੇਸ਼ਾ ਵਿਦੇਸ਼ਾ ਵਿਚ ਵੀ ਸਪਲਾਈ ਹੁੰਦੀ ਹੈ ਤੋ ਲੋਕ ਬੜੇ ਚਾਅ ਕਿ ਖਾਦੇ ਹਨ। ਪਰ ਜਦੋ ਜਿਲਾ ਸਿਹਤ ਅਫਸਰ ਡਾ.ਲਖਵੀਰ ਸਿੰਘ ਵੱਲੋ ਦੁਕਾਨ ਦੀ ਚੈਕਿੰਗ ਕੀਤੀ ਤਾ ਸਾਰੀ ਫੂਡ ਟੀਮ ਦੇਖ ਕਿ ਹੈਰਾਨ ਰਹਿ ਗਈ। ਕਿਉਕਿ ਕਿ ਰਸੋਈ ਦੇ ਵਿੱਚ ਹੀ ਟਾਉਲੈਟ ਬਣੀ ਹੋਈ ਸੀ, ਜੋ ਗੰਦ ਨਾਲ ਭਰੀ ਹੋਈ ਸੀ ਤੇ ਵਿੱਚ ਹੀ ਨਹਾਉਂਣ ਵਾਲਾ ਗੁਲਖਾਨਾ ਜਿਸ ਨੂੰ ਦੇਖ ਜਿਲਾ ਸਿਹਤ ਅਫਸਰ ਵੱਲੋ ਬਰਫੀ ਦੇ ਦੋ ਸੈਪਲ ਲਏ ਤੇ ਅਨ ਹਾਈ ਜੀਨ ਦਾ ਚਲਾਣ ਵੀ ਕੱਟਿਆ ਤੇ 7 ਦਿਨ ਟਾਇਮ ਦਿੱਤਾ। ਜੇਕਰ ਟਾਉਲੈਟ ਨਾ ਹਟਾਈ ਤੇ ਸਾਫ ਸਫਾਈ ਨਹੀ ਕੀਤੀ ਤੇ ਦੁਕਾਨ ਹੋਵੇਗੀ ਸੀਲ ਤੇ ਮਾਲਕ ਵੱਲੋ ਮਿੰਨਤਾ ਤਰਲੇ ਕਰਕੇ ਜਾਨ ਛਡਾਈ। ਇਸ ਮੋਕੋ ਫੂਡ ਸੇਫਟੀ ਅਫਸਰ  ਸਿਮਰਤ ਤੇ ਵਿਵੇਕ ਕੁਮਾਰ  ਅਤੇ ਰਾਮ ਲਭਾਈਆ, ਅਸ਼ੋਕ ਕੁਮਾਰ ਅਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ। ਜਿਲਾ ਸਿਹਤ ਅਫਸਰ ਡਾ.ਲਖਵੀਰ ਸਿੰਘ ਨੇ ਦੱਸਿਆ ਕਿ ਮਾਨਯੋਗ ਫੂਡ ਕਮਿਸ਼ਨਰ ਵੱਲੋ ਅੱਜ ਖੋਆ ਅਤੇ ਖੋਏ ਤੋ ਬਣਨਵਾਲੀ ਮਿਠਾਈਆ ਦੇ ਸੈਪਲ ਲੈਣ ਦੇ ਅਦੇਸ਼ ਦਿੱਤੇ ਗਏ ਸਨ। ਇਸ ਦੇ ਚਲਾਦਿਆ ਅੱਜ ਸਿਵਲ ਹਸਪਤਾਲ ਰੋਡ ਤੇ ਜਦੋ ਦਿਲਬਾਗ ਬਰਫੀ ਵਾਲੇ ਦੀ ਦੁਕਾਨ ਦੀ ਚੈਕਿੰਗ ਕੀਤੀ ਤੇ ਦੇਖ ਕਿ ਹੈਰਾਨ ਰਹਿ ਗਏ ਕਿ ਇਹਨੀ ਮਸ਼ਹੂਰ ਦੁਕਾਨ ਤੇ ਰਸੋਈ ਇਹਨੀ ਗੰਦੀ ਜਿਥੇ ਜਾਲੇ ਲੱਗੇ ਹੋਏ ਸਨ ਤੇ ਵਿੱਚ ਹੀ ਨਹਾਕੇ ਕੱਛੇ ਬਨੈਣਾ ਟੇੰਗੀਆ ਹੋਈਆ ਸਨ। ਰਸੋਈ ਦੇ ਵਿੱਚ ਹੀ ਟਾਉਲੈਟ ਬਣਾਈ ਗਈ ਸੀ ਤੇ ਸਾਰਾ ਕੰਮ ਕਰਨ ਵਾਲੇ ਹਲਵਾਈ ਉਥੇ ਹੀ ਪੈਸਾਬ ਕਰਦੇ ਹਨ। ਉਥੇ ਹੀ ਟਾਉਲੈਟ ਕਰਦੇ ਹਨ ਤੇ ਕਿਸੇ ਵੀ ਹਲਵਾਈ ਦੇ ਸਿਰ ਤੇ ਟੋਪੀ ਨਹੀ ਸੀ। ਇਸ ਦੇ ਦੁਕਾਨ ਦੇ ਮਾਲਿਕ ਨੂੰ ਉਹਨਾਂ ਤਾੜਾਨ ਦਿੰਦੇ ਹੋਏ ਕਿਹਾ ਕਿ ਇਸ ਟਾਉਲੈਟ ਨੂੰ 7 ਦਿਨ ਦੇ ਵਿੱਚ ਚੱਕੋ ਨਹੀ ਤੇ ਦੁਕਾਨ ਸੀਲ ਕਰ ਦਿੱਤੀ ਜਾਵੇਗੀ। ਡਾ.ਲਖਵੀਰ ਨੇ ਦੱਸਿਆ ਕਿ ਇਹਨਾਂ ਨੂੰ ਦੋ ਸਾਲ ਪਹਿਲਾ ਵੀ ਕਿਹਾ ਸੀ ਕਿ ਤੁਸੀ ਦੁਕਾਨ ਦੀ ਸਾਫ ਸਫਾਈ ਰੱਖਿਆ ਕਰੋ, ਜਦੋ ਅੱਜ ਦੋ ਸਾਲ ਬਾਦ ਆਏ ਤਾ ਪਹਿਲਾ ਨਾਲੋ ਵੀ ਮਾੜਾ ਹਾਲ ਹੈ। ਉਹਨਾਂ ਬਾਕੀ ਦੁਕਾਨਦਾਰਾ ਨੂੰ ਵੀ ਤੜਾਨਾ ਦਿੰਦੇ ਹੋਏ ਕਿਹਾ ਕਿ ਸਾਫ ਸਫਾਈ ਬਹੁਤ ਜਰੂਰੀ ਹੈ। ਜਦੋ ਅਸੀ ਗ੍ਰਾਹਕ ਕੋਲੋ ਅਸੀ ਮਿਠਆਈ ਦੇ ਪੂਰੇ ਪੈਸੇ ਲੈਦੇ ਹਾ ਤਾ ਸਾਡਾ ਫਰਜ ਬਣਾਦਾ ਹੈ ਅਸੀ ਉਹਨਾਂ ਨੂੰ ਵਧੀਆ ਤੇ ਹਾਈ ਜੀਨਕ ਚੀਜ ਦਿਣੀ ਚਾਹੀਦੀ ਹੈ। ਕਿਉਕਿ ਕਿ ਤਿਉਹਾਰੀ ਸੀਜਨ ਵਿੱਚ ਮਿਠਾਈਆ ਬਲਕ ਵਿੱਚ ਬਣਦੀਆ ਹਨ।ਇਸ ਲਈ ਸਾਫ ਸਫਾਈ ਦਾ ਹੋਰ ਜਿਆਦਾ ਧਿਆਨ ਦੇਣਾ ਚਾਹੀਦਾ ਹੈ। ਉਹਨਾ ਫੂਡ ਵਿਕਰੇਤਾ ਉਪਰੇਟਰਾਂ ਨੂੰ ਫੂਡ ਸੇਫਟੀ ਐਡ ਸਟੈਡਰਡ ਐਕਟ ਤਹਿਤ ਜਰੂਰੀ ਲੈਈਸੈਸ ਅਤੇ ਰਜਿਸਟ੍ਰੇਸ਼ਨ ਲੈਣੀ ਅਤਿ ਜਰੂਰੀ ਹੈ। ਉਹਨਾਂ ਵੱਲੋ ਕਈ ਦੁਕਾਨਦਾਰਾ ਕੋਲ ਫੂਡ ਲਾਈਸੈਸ ਦੀ ਤਰੀਖ ਲੰਘ ਚੂਕੀ ਜਾ ਬਣਾਵਏ ਹੀ ਨਹੀ ਸਨ। ਉਹਨਾਂ ਐਫ.ਬੀ.ਉ ਨੂੰ ਅਦੇਸ਼ ਦਿੱਤੇ ਕਿ ਇਹ ਲਾਈਸੈਸ ਬਹੁਤ ਜਰੂਰੀ ਹਨ। ਜੇਕਰ ਇਹ ਲਾਈਸੈਸ ਨਹੀ ਤਾ ਵਿਭਾਗ ਵੱਲੋ ਜੁਰਾਮਨਾ ਵੀ ਕੀਤਾ ਜਾਵੇਗਾ ਜਾ ਦੁਕਾਨ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ। ਉਹਨਾਂ ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰਾੰ ਵਾਲਿਆ ਨੂੰ ਵੀ ਇਹ ਲਾਈਸੈਸ ਬਣਾਉਣਏ ਪੈਣਗੇ ਉਹ ਵੀ ਕਈ ਤਰਾਂ ਦੇ ਫੂਡ ਪ੍ਰਡੱਕਟ ਵੇਚਦੇ ਹਨ। ਉਹਨਾਂ ਦੱਸਿਆ ਕਿ 12 ਲੱਖ ਤੋ ਵੱਧ ਸੈਲ ਵਾਲੇ ਦੁਕਾਦਾਰਾ ਨੂੰ ਲਾਈਸੈਸ ਲੈਣਾ ਪਵੇਗਾ ਜਿਸ ਦੀ ਫੀਸ ਇਕ ਸਾਲ ਦੀ 2000 ਹਜਾਰ ਰੁਪਏ ਹੋਵੇਗੀ ਅਤੇ ਘੱਟ ਵਾਲੇ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਇਕ ਸਾਲ ਦੀ 100 ਰੁਪਏ ਅਤੇ ਪੰਜ ਸਾਲ ਲਈ 500 ਰੁਪਏ ਸਰਕਾਰੀ ਫੀਸ ਦੇਣੀ ਪਵੇਗੀ। ਪੰਜਾਬ ਸਰਕਾਰ ਵੱਲੋ ਚਲਾਏ ਗਏ ਮਿਸ਼ਨ ਤੰਦਰੁਸਤ  ਨੂੰ ਲਾਗੂ ਕੀਤਾ ਜਾਵੇਗਾ ਤਾ ਜੋ ਲੋਕਾਂ ਨੂੰ ਵਧੀਆ ਤੇ ਸਾਫ ਸੁਥਾਰਾ ਪਾਦ ਪਦਾਰਥ ਮੁਹਾਈਆ ਕਰਵਾਏ ਜਾਣ ।