ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਪਿਛਲੇ ਲੰਬੇ ਸਮੇਂ ਤੋਂ ਦਿਵਿਆਂਗ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾ ਡਿਸੇਬਲਡ ਪਰਸਨਸ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦਿਵਿਆਂਗ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਅਲੱਗ ਅਲੱਗ ਵਿਭਾਗਾਂ ਦੇ ਮੁਖੀਆਂ ਨੂੰ ਜਾਣੂ ਕਰਵਾ ਰਹੀ ਹੈ। ਇਹ ਸੰਸਥਾ ਦਿਵਿਆਂਗ ਲੋਕਾਂ ਨੂੰ ਟਰਾਈ ਸਾਈਕਲ, ਕੰਨਾਂ ਦੀਆਂ ਮਸ਼ੀਨਾਂ, ਵ੍ਹੀਲ ਚੇਅਰ, ਵਿਸਾਖੀਆਂ ਆਦਿ ਸਮਾਨ ਮੁੱਹਈਆ ਕਰਵਾਉਂਦੀ ਹੈ। ਇਹ ਵਿਚਾਰ ਸਾਂਝੇ ਕਰਦਿਆਂ ਡਾ.ਸੀਮਾ ਗਰਗ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਬੋਲਣ ਅਤੇ ਸੁਣਨ ਤੋਂ ਅਸਮਰੱਥ ਸੁਖਬਾਜ਼ ਸਿੰਘ ਪੁੱਤਰ ਨਵਜੋਤ ਸਿੰਘ ਉਮਰ ਅੱਠ ਸਾਲ ਨਿਵਾਸੀ ਪਿੰਡ ਲਿੱਧਰਾਂ ਬਲਾਕ ਭੂੰਗਾ ਹੁਸ਼ਿਆਰਪੁਰ ਜੋ ਕਿ ਜਨਮ ਤੋਂ ਹੀ ਬੋਲੇਪਣ ਦੀ ਬੀਮਾਰੀ ਤੋਂ ਪੀੜਿਤ ਸੀ, ਨੂੰ ਸੰਦੀਪ ਸ਼ਰਮਾ ਪ੍ਰਧਾਨ ਡਿਸੇਬਲਡ ਪਰਸਨਸ ਵੈਲਫੇਅਰ ਸੁਸਾਇਟੀ ਦੇ ਯਤਨਾ ਸਦਕਾ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿਖੇ ਹੀਅਰਿੰਗ ਏਡ ਭੇਂਟ ਕੀਤੀ ਗਈ ਗਈ। ਇਸ ਮੌਕੇ ਡੀਆਈਈਸੀ ਸੈਂਟਰ ਤੋਂ ਪੂਨਮ ਰਾਣੀ, ਪ੍ਰਵੇਸ਼ ਕੁਮਾਰੀ ਮੌਜੂਦ ਸਨ।