ਮੁਕੇਰੀਆਂ,(): ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖਸ਼ ਵਿਖੇ ਪਿ੍ੰਸੀਪਲ ਡਾ.ਕਰਮਜੀਤ ਕੌਰ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਲੈਕਚਰ ਕਰਵਾਇਆ ਗਿਆ। ਜਿਸ ਦਾ ਮੁੱਖ ਵਿਸ਼ਾ ਐਚ.ਆਈ.ਵੀ (ਏਡਜ਼) ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸੀ। ਇਸ ਵਿੱਚ ਮੁੱਖ ਮਹਿਮਾਨ ਡਾ.ਅਮਨਦੀਪ ਸਿੰਘ (ਆਈ.ਸੀ.ਟੀ.ਸੀ. ਕਾਉਂਸਲਰ, ਸਿਵਲ ਹਸਪਤਾਲ ਮੁਕੇਰੀਆਂ) ਅਤੇ ਡਾ।ਦਲਜੀਤ ਕੌਰ (ਆਈ.ਸੀ.ਟੀ.ਸੀ ਸਿਵਲ ਹਸਪਤਾਲ, ਮੁਕੇਰੀਆਂ) ਦਾ ਮੁੱਖ ਮੰਤਵ ਵਿਦਿਆਰਥਣਾਂ ਨੂੰ ਐਚ.ਆਈ.ਵੀ ਏਡਜ਼ ਤੋਂ ਮੁਕਤ ਕਰਵਾਉਣਾ ਸੀ। ਉਨ੍ਹਾਂ ਨੇ ” ਸੁਰੱਖਿਆ ਵਿੱਚ ਬਚਾਉ ਹੈ “ਵਿਸ਼ੇ ‘ਤੇ ਵਿਸਥਾਰ ਸਹਿਤ ਚਰਚਾ ਰਾਹੀਂ ਵਿਦਿਆਰਥਣਾਂ ਨੂੰ ਅਜੋਕੇ ਸਮੇਂ ਵਿੱਚ ਅਜਿਹੀਆਂ ਬਿਮਾਰੀਆਂ ਤੋਂ ਬਚਾਉ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਸਮਝਾਇਆ ਅਤੇ ਨਾਲ ਹੀ ਉਨ੍ਹਾਂ ਨੂੰ ਜੀਵਨ-ਜਾਚ ਨੂੰ ਸਹੀ ਢੰਗ ਨਾਲ਼ ਜ਼ਿੰਦਗੀ ਜਿਉਣ ਬਾਰੇ ਦੱਸਿਆ। ਪ੍ਰੋਗਰਾਮ ਦੇ ਅੰਤ ਵਿੱਚ ਪਿ੍ੰਸੀਪਲ ਡਾ।ਕਰਮਜੀਤ ਕੌਰ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰੈੱਡ ਰਿਬਨ ਕਮੇਟੀ ਇੰਚਾਰਜ ਡਾ.ਮਨਿੰਦਰਜੀਤ ਕੌਰ ਅਤੇ ਡਾ.ਰੇਨੂੰ ਗੁਪਤਾ ਅਤੇ ਵਿਦਿਆਰਥਣਾਂ ਹਾਜ਼ਰ ਸਨ।