ਮੁਕੇਰੀਆਂ ,(ਰਾਜਦਾਰ ਟਾਇਮਸ): ਦਸਮੇਸ਼ ਗਰਲਜ਼ ਕਾਲਜ,ਚੱਕ ਅੱਲ੍ਹਾ ਬਖਸ਼ ਦੀਆਂ ਵਿਦਿਆਰਥਣਾਂ ਪੜਾਈ ਅਤੇ ਖੇਡਾਂ ਦੇ ਨਾਲ ਬਾਕੀ ਖੇਤਰਾਂ ਵਿੱਚ ਵੀ ਵਧੀਆ ਕਾਰਗੁਜ਼ਾਰੀ ਕਰ ਰਹੀਆਂ ਹਨ। ਐਨ.ਸੀ.ਸੀ ਦੀਆਂ ਕੈਡਿਟ ਵਿਦਿਆਰਥਣਾਂ ਨੇ ਪ੍ਰਿੰਸੀਪਲ ਡਾ.ਕਰਮਜੀਤ ਕੌਰ ਬਰਾੜ ਦੀ ਸਫਲ ਅਗਵਾਈ ਅਤੇ ਐਨ.ਸੀ.ਸੀ ਇੰਚਾਰਜ (ਲੈਫ.) ਡਾ.ਰਾਜਵਿੰਦਰ ਕੋਰ ਦੇ ਸਹਿਯੋਗ ਨਾਲ ਕਮਾਂਡਿੰਗ ਅਫ਼ਸਰ ਹਰਤੇਜ਼ ਸ਼ੇਰਗਿੱਲ ਅਤੇ ਐਡਮਿਸ਼ਨ ਅਫ਼ਸਰ ਡਾ.ਜੇ.ਐਸ ਮਾਨ ਦੀ ਸਫ਼ਲ ਅਗਵਾਈ ਹੇਠ 12 ਪੀ.ਬੀ.ਐਨ.ਐਨ.ਸੀ.ਸੀ ਵੱਲੋਂ ਆਯੋਜਿਤ ਦਸ ਰੋਜਾ (26 ਮਈ 2024 ਤੋਂ 4 ਜੂਨ 2024) ਤੱਕ ਜਵਾਹਰ ਨਵੋਦਿਆ ਵਿਦਿਆਲਿਆ ਪਲਾਹੀ ਹੁਸ਼ਿਆਰਪੁਰ ਵਿਖੇ ਲਗਾਏ ਗਏ ਕੈਂਪ ਵਿੱਚ ਭਾਗ ਲਿਆ। ਇਸ ਕੈਂਪ ਵਿੱਚ ਐਨਸੀਸੀ ਕੈਡਿਟਾਂ ਨੇ ਵੱਖ-ਵੱਖ ਵਿਸ਼ਿਆਂ ਜਿਵੇਂ- ਡਿਜ਼ਾਸਟਰ ਮੈਨੇਜਮੈਂਟ, ਸੋਸ਼ਲ ਸਰਵਿਸਿਜ਼, ਪਰਸਨਲ ਹਾਈਜੀਨ, ਪਰਸਨੈਲਿਟੀ ਡਿਵੈਲਪਮੈਂਟ ਅਤੇ ਮੈਪ ਰੀਡਿੰਗ ਆਦਿ ਨਾਲ ਸਬੰਧਤ ਫੀਲਡ ਕਰਾਫਟ ਅਤੇ ਬੈਟਲ ਕਰਾਫਟ ਦੀਆਂ ਥਿਊਰੀ ਕਲਾਸਾਂ ਵਿੱਚ ਭਾਗ ਲਿਆ। ਐਨ.ਸੀ.ਸੀ ਕੈਡਿਟਾਂ ਨੇ ਡਰਿੱਲ, ਪੋਸਟਰ ਮੇਕਿੰਗ ਮੁਕਾਬਲੇ ਅਤੇ ਖੋ-ਖੋ, ਰੱਸਾਕਸ਼ੀ ਵਰਗੀਆਂ ਵੱਖ-ਵੱਖ ਗਤੀਵਿਧੀਆਂ ਵਿੱਚ  ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਮੈਡਲ ਪਾ੍ਪਤ ਕੀਤੇ।ਵਧੀਆ ਕਾਰਗੁਜ਼ਾਰੀ ਰਾਹੀਂ ਐਨ.ਸੀ.ਸੀ ਕੈਡੇਟ ਪ੍ਰਿਆ ਓਵਰਆਲ ਕੈਂਪ ਸੀਨੀਅਰ ਬਣੀ। ਵਿਦਿਆਰਥਣਾਂ ਦੀ ਇਸ ਪਾ੍ਪਤੀ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ.ਰਵਿੰਦਰ ਸਿੰਘ ਚੱਕ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਪਿ੍ੰਸੀਪਲ ਡਾ.ਕਰਮਜੀਤ ਕੌਰ ਦੇ ਨਾਲ ਲੈਫਟੀਨੈਂਟ ਡਾ.ਰਾਜਵਿੰਦਰ ਕੌਰ ਅਤੇ ਐਨ.ਸੀ.ਸੀ ਕੈਡਿਟਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ।