ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਸਰਤਾਜ ਸਿੰਘ ਚਾਹਲ ਐਸ.ਐਸ.ਪੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਹੇਠ ਤੇ  ਸਰਬਜੀਤ ਸਿੰਘ ਬਾਹੀਆ ਐਸ.ਪੀ ਤਫਤੀਸ਼  ਅਤੇ  ਪਲਵਿੰਦਰ ਸਿੰਘ ਡੀ.ਐਸ.ਪੀ.ਸਿਟੀ ਦੀ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ ਸੰਜੀਵਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਨੂੰ ਉਸ ਸਮੇਂ ਵੱਡੀ ਸਫਤ ਮਿਲੀ। ਜਦੋਂ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਰਣਜੀਤ ਸਿੰਘ ਵਾਸੀ ਭੇੜੀਆ ਥਾਣਾ ਸਦਰ ਹੁਸ਼ਿਆਰਪੁਰ ਹਾਲ ਵਾਸੀ ਗਲੀ ਨੰਬਰ 2 ਭੀਮ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ  ਨੂੰ 257 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਸੀ। ਜਿਸ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਵਿਖੇ ਦਰਜ ਰਜਿਸਟਰ ਕੀਤਾ ਗਿਆ। ਉਹਨਾ ਦੱਸਿਆ ਕਿ ਪੁੱਛ ਗਿੱਛ ਦੋਰਾਨ ਉਕਤ ਹਰਪ੍ਰੀਤ ਸਿੰਘ ਉਰਫ ਹੈਪੀ ਉਕਤ ਨੇ ਮੰਨਿਆ ਕਿ ਉਸ ਨੇ ਆਪਣੇ ਭਰਾ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਰਣਜੀਤ ਸਿੰਘ ਵਾਸੀ ਭੇੜੀਆ ਥਾਣਾ ਸਦਰ ਹੁਸ਼ਿਆਰਪੁਰ ਹਾਲ ਵਾਸੀ ਗਲੀ ਨੰਬਰ 2 ਭੀਮ ਨਗਰ ਥਾਣਾ ਮਾਡਲ ਟਾਊਨ ਹੁਸ਼ਿ, ਅਤੇ ਸਾਥੀ ਮਨਪ੍ਰੀਤ ਸਿੰਘ ਉਰਫ ਮਨੂੰ ਪੁੱਤਰ ਇੰਦਰਪਾਲ ਸਿੰਘ ਵਾਸੀ ਪੁਰਹੀਰਾ ਸ਼ਾਹਾ ਦੀ ਗਲੀ ਥਾਣਾ ਮਾਡਲ ਟਾਊਨ ਜਿਲਾ ਹੁਸ਼ਿ; ਅਤੇ ਰਵੀ ਨਾਈ ਵਾਸੀ ਪੁਰਹੀਰਾਂ, ਰਵੀ ਰੰਜਨ ਵਾਸੀ ਪੁਰਹੀਰਾ ਨਾਲ ਮਿਲ ਕੇ ਹੁਸ਼ਿਆਰਪੁਰ ਸ਼ਹਿਰ ਵਿੱਚ ਸ਼ਿਮਲਾ ਪਹਾੜੀ,ਬੱਸ ਸਟੈਂਡ, ਮੁਹੱਲਾ ਜਗਤਪੁਰਾ ਰੇਲਵੇ ਰੋਡ ਨੇੜੇ ਪੀ.ਐਨ.ਬੀ ਬੈਂਕ ਤੋਂ ਮੋਬਾਇਲ ਦੀਆ ਦੁਕਾਨਾ ਅਤੇ ਕੱਪੜੇ ਦੀ ਦੁਕਾਨ ਤੋਂ ਮੋਬਾਇਲ ਲੈਪ ਟਾਪ,ਟੈਬ ਅਤੇ ਹੋਰ ਸਮਾਨ ਤੇ ਕੱਪੜੇ ਚੋਰੀ ਕੀਤੇ ਸੀ। ਉਕਤ ਵਿਅਕਤੀਆ ਵਿੱਚੋਂ ਹਰਪ੍ਰੀਤ ਸਿੰਘ ਉਰਫ ਹੈਪੀ, ਲਖਵਿੰਦਰ ਸਿੰਘ ਉਰਫ ਲੱਖਾ ਅਤੇ ਮਨਪ੍ਰੀਤ ਸਿੰਘ ਉਰਫ ਮੰਨੂ ਉਕਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਦੋ ਵਿਅਕਤੀ  ਰੰਜਨ ਤੇ ਰਵੀ ਨਾਈ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਉਹਨਾ ਦੱਸਿਆ ਕਿ ਇਹਨਾ ਵਿਅਕਤੀਆ ਪਾਸੋਂ ਚੋਰੀ ਕੀਤੇ ਹੋਏ ਵੱਖ ਵੱਖ ਕੰਪਨੀਆ ਦੇ 21 ਮੋਬਾਇਲ ਫੋਨ, ਇੱਕ ਲੈਪਟਾਪ,ਇੱਕ ਟੈਬਲੇਟ,ਦੋ ਜੋੜੀ ਏਅਰਪੋੜ, ਇੱਕ ਡੀ.ਵੀ.ਆਰ ਸੀ.ਪੀ ਪੁਲਸ ਜੋ ਬੱਸ ਸਟੈਂਡ ਨੇੜੇ ਮੋਬਾਇਲ ਦੀ ਦੁਕਾਨ ਤੋਂ ਨਾਲ ਲੈ ਗਏ ਸੀ ਅਤੇ 1550/- ਰੁਪਏ ਬਰਾਮਦ ਕੀਤੇ ਗਏ ਇਹਨਾ ਦੀ ਗ੍ਰਿਫਤਾਰੀ ਨਾਲ ਸਾਡੇ ਵੱਖ ਵੱਖ ਜਗ੍ਹਾ ਤੇ ਚੋਰੀ ਹੋਣ ਸਬੰਧੀ ਪੰਜ ਮੁਕੱਦਮੇ ਟਰੇਸ ਹੋਏ ਹਨ। ਜਿਹਨਾ ਵਿੱਚੋਂ ਚਾਰ ਮੁਕਦਮੇ ਥਾਣਾ ਸਿਟੀ ਵਿਚ ਦਰਜ ਅਤੇ ਇੱਕ ਮੁਕੱਦਮਾ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਦਰਜ ਮੁਕੱਦਮਾ ਟਰੇਸ ਕੀਤਾ ਹੈ।ਉਕਤ ਵਿਅਕਤੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਇਹਨਾ ਪਾਸੋ ਹੋਰ ਵੀ ਚੋਰੀਆਂ ਟਰੇਸ ਹੋ ਸਕਦੀਆਂ ਹਨ।