ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਵਿਚ ਵਿੱਤੀ ਸਾਲ 2024-25 ਦੇ ਠੇਕਿਆਂ (ਚਾਹ ਕੰਟੀਨ, ਸਾਈਕਲ ਸਟੈਂਡ ਅਤੇ ਛਪੇ ਫਾਰਮ) ਦੀ ਖੁੱਲ੍ਹੀ ਨਿਲਾਮੀ 10 ਜੁਲਾਈ 2024 ਨੂੰ ਸਵੇਰੇ 11 ਵਜੇ ਤਹਿਸੀਲਦਾਰ ਹੁਸ਼ਿਆਰਪੁਰ ਵੱਲੋਂ ਤਹਿਸੀਲ ਦਫ਼ਤਰ ਹੁਸ਼ਿਆਰਪੁਰ ਵਿਖੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੋਲੀਕਾਰ ਨੂੰ ਬੋਲੀ ਦੇਣ ਤੋਂ ਪਹਿਲਾਂ 10 ਹਜ਼ਾਰ ਰੁਪਏ ਸਕਿਊਰਿਟੀ ਵਜੋਂ ਐਡਵਾਂਸ ਜਮ੍ਹਾ ਕਰਵਾਉਣੇ ਹੋਣਗੇ, ਜੋ ਕਿ ਅਸਫਲ ਬੋਲੀਕਾਰ ਨੂੰ ਬੋਲੀ ਉਪਰੰਤ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਜਾਂ ਮੌਜੂਦਾ ਠੇਕੇਦਾਰ ਵੱਲ ਕੋਈ ਬਕਾਇਆ ਡਿਊ ਹੋਵੇਗਾ, ਉਸ ਨੂੰ ਬੋਲੀ ਦੇਣ ਦਾ ਅਧਿਕਾਰ ਨਹੀਂ ਹੋਵੇਗਾ। ਐਸ.ਡੀ.ਐਮ ਹੁਸ਼ਿਆਰਪੁਰ ਨੇ ਦੱਸਿਆ ਕਿ ਬੋਲੀਕਾਰ ਇਸ ਬੋਲੀ ਅਨੁਸਾਰ 15 ਜੁਲਾਈ 2024 ਤੋਂ 31 ਮਾਰਚ 2025 ਤੱਕ ਕਬਜ਼ਾ ਰੱਖਣ ਦਾ ਹੱਕਦਾਰ ਹੋਵੇਗਾ ਅਤੇ 31 ਮਾਰਚ 2025 ਨੂੰ ਠੇਕੇ ਦੀ ਮਿਆਦ ਖ਼ਤਮ ਹੋਣ ’ਤੇ ਕਬਜ਼ਾ ਛੱਡਣਾ ਪਵੇਗਾ।