ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਡੈਮੋਕਰੈਟਿਕ ਭਾਰਤੀਯ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਰਾਸ਼ਟਰੀ ਸਕੱਤਰ ਮੰਗਤ ਰਾਮ ਕਲਿਆਣ ਦੇ ਗ੍ਰਹਿ ਵਿਖੇ ਡੈਮੋਕਰੈਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਪਾਰਟੀ ਦੀਆਂ ਗਤੀਵਿਧੀਆਂ ਤੇ ਵਿਚਾਰ ਕਰਦੇ ਹੋਏ ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਪਿੰਡ ਪੱਧਰ ਤੋ ਲੈ ਕੇ ਮੁਹੱਲੇ, ਬਲਾਕ, ਤਹਿਸੀਲ, ਸ਼ਹਿਰ ਜਿਲ੍ਹਾ ਪੱਧਰ ਤੱਕ ਦੇ ਪਾਰਟੀ ਦੇ ਸਾਰੇ ਯੂਨਿਟ ਬਣਾਏ ਜਾਣ। ਗੁਰਮੁੱਖ ਸਿੰਘ ਖੋਸਲਾ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਤੋ ਸੰਤ ਮਾਹਾਪੁਰਸ਼ਾ ਦਾ ਆਸ਼ੀਰਵਾਦ ਲੈ ਕੇ ਭਗਵਾਨ ਵਾਲਮੀਕਿ ਸਤਿਕਾਰ ਕਮੇਟੀ (ਭਾਰਤ) ਦਾ ਗਠਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕੇ ਇਸ ਕਮੇਟੀ ਦੀ ਅਗਜੇਕਟਿਵ ਬੋਡੀ ਦਾ ਐਲਾਨ 14 ਜਨਵਰੀ ਨੂੰ ਸਮਾਂ ਕ੍ਰੀਬ 12 ਵਜੇ ਤੋ ਸ਼ਾਮ 3 ਵਜੇ ਸਰਕਟ ਹਾਉਸ ਜਲੰਧਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੌਂ ਇਲਾਵਾ ਗੁਰਦੇਵ ਸਿੰਘ ਮਾਲੜੀ ਰਾਸ਼ਟਰੀ ਸਕੱਤਰ, ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ, ਰੂੜਾ ਰਾਮ ਗਿੱਲ ਰਾਸ਼ਟਰੀ ਸਕੱਤਰ, ਪ੍ਰੇਮ ਮਸੀਹ ਪੰਜਾਬ ਪ੍ਰਧਾਨ, ਹਰਵਿੰਦਰ ਮਾਨ ਉਪ ਪ੍ਰਧਾਨ ਪੰਜਾਬ, ਸੁਮਾਇ ਰਾਮ ਪਟੇਲ ਪ੍ਰਧਾਨ ਸੂਬਾ ਬਿਹਾਰ, ਮਨੋਜ ਕੁਮਾਰ ਸਕੱਤਰ ਪੰਜਾਬ, ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ, ਤਰਲੋਚਨ ਸਿੰਘ ਕਰਤਾਰਪੁਰ, ਹਰਜੀਤ ਸਿੰਘ ਦਿੱਤੂ ਨੰਗਲ, ਕੁਲਦੀਪ ਸਿੰਘ ਦਿੱਤੂ ਨੰਗਲ, ਮਹਿੰਦਰ ਸਿੰਘ ਧੀਰ ਪੁਰ, ਸੁਰਿੰਦਰ ਸਰਾਇ ਖਾਸ ਆਦਿ ਸਾਥੀ ਮੌਜੂਦ ਸਨ।