ਅੱਗ ਬੁਝਾਊ ਯੰਤਰਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ : ਫਾਇਰ ਅਫਸਰ ਦੀਪਕ ਕੁਮਾਰ

ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਅਤੇ ਫਾਇਰ ਅਫਸਰ ਦਸੂਹਾ ਦੀ ਰਹਿਨੁਮਾਈ ਹੇਠ ਡੀਏਵੀ ਸੀਨੀਅਰ ਸਕੈਂਡਰੀ ਸਕੂਲ ਦਸੂਹਾ ਵਿਖੇ ਫਾਇਰ ਮੌਕ ਡ੍ਰਿਲ ਕਰਵਾਈ ਗਈl ਬੋਲਦਿਆਂ ਫਾਇਰ ਅਫਸਰ ਦੀਪਕ ਕੁਮਾਰ ਨੇ ਬੱਚਿਆਂ ਨੂੰ ਅੱਗ ਦੀਆਂ ਕਿਸਮਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੇ ਕਿਹਾ ਕਿ ਕਦੇ ਵੀ ਅੱਗ ਲੱਗ ਜਾਵੇ ਤਾਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਹੈ, ਸਗੋਂ ਇਨ੍ਹਾਂ ਯੰਤਰਾਂ ਰਾਹੀਂ ਅਸੀਂ ਛੇਤੀ ਹੀ ਅੱਗ ਤੇ ਕਾਬੂ ਪਾ ਸਕਦੇ ਹਨ ਤੇ ਵੱਡਾ ਹਾਦਸਾ ਵਾਪਰਨ ਤੋਂ ਰੋਕ ਸਕਦੇ ਹਾਂ l ਇਸ ਮੌਕੇ ਸਟਾਫ਼ ਅਤੇ ਬੱਚਿਆ ਨੂੰ ਮੋਕਡਰਿਲ ਵੀ ਕਰਵਾਈ ਗਈl ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾl ਇਸ ਮੌਕੇ ਤਜਿੰਦਰ ਸਿੰਘ, ਫਾਇਰਮੈਨ ਧਰਮਿੰਦਰ ਸਿੰਘ, ਸਤਜੀਤ ਸਿੰਘ, ਗੁਰਜਿੰਦਰ ਪਾਲ ਸਿੰਘ, ਕੁਲਦੀਪ ਕੁਮਾਰ, ਸੁਮਿਤ ਚੋਪੜਾ, ਗੁਰਪ੍ਰੀਤ ਕੌਰ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ l