ਡੀਏਵੀ ਸੀਨੀਅਰ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਪੈੱਨ ਪੈਨਸਲਾਂ ਅਤੇ ਸਟੇਸ਼ਨਰੀ ਕੀਤੀ ਭੇਟ ਸੁਨੀਲ ਸ਼ਰਮਾ ਅਤੇ ਰਾਜੇਸ਼ ਕੁਮਾਰ ਚੱਢਾ ਨੇ
ਦਸੂਹਾ,(ਰਾਜਦਾਰ ਟਾਇਮਸ): ਉਘੇ ਸਮਾਜ ਸੇਵੀ ਸੁਨੀਲ ਸ਼ਰਮਾ ਅਤੇ ਰਾਜੇਸ਼ ਕੁਮਾਰ ਚੱਢਾ ਵੱਲੋਂ ਡੀਏਵੀ ਸੀਨੀਅਰ ਸਕੈਂਡਰੀ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੂੰ ਕਾਪੀਆਂ ਪੈੱਨ ,ਪੈਨਸਲਾਂ ਅਤੇ ਸਟੇਸ਼ਨਰੀ ਭੇਟ ਕੀਤੀ ਗਈl ਇਸ ਮੌਕੇ ਸੁਸ਼ੀਲ ਸ਼ਰਮਾ ਨੇ ਕਿਹਾ ਕੀ ਡੀਏਬੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਸ਼ਹਿਰ ਦੀ ਸ਼ਾਨ ਹੈ। ਸਕੂਲ ਪਹੁੰਚ ਕੇ ਸਕੂਲ ਦਾ ਪ੍ਰਬੰਧ ਅਤੇ ਲੜਕੀਆਂ ਨੂੰ ਮੁਫ਼ਤ ਸਿੱਖਿਆ, ਵਰਦੀ ਆਦਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਿੱਤੇ ਜਾਣ ਤੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਉਹਨਾਂ ਨੇ ਦਸੂਹਾ ਵਾਸੀਆਂ ਨੂੰ ਸਕੂਲ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀl ਉਹਨਾਂ ਨੇ ਕਿਹਾ ਸਾਨੂੰ ਸਾਰੇ ਸਮਾਜ ਵਿੱਚ ਵਸਦੇ ਲੋਕਾਂ ਨੂੰ ਸਕੂਲਾਂ ਨੂੰ ਵੱਧ ਤੋਂ ਵੱਧ ਦਾਨ ਦੇਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਅਤੇ ਸਕੂਲ ਅਤੇ ਦੇਸ਼ ਦਾ ਨਾਂਮ ਉਚਾ ਕਰਨlਇਸ ਮੌਕੇ ਰਾਜੇਸ਼ ਕੁਮਾਰ ਚੱਢਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੈਂ ਡੀਏਵੀ ਸੀਨੀਅਰ ਸਕੈਂਡਰੀ ਸਕੂਲ ਦਾ ਹੀ ਵਿਦਿਆਰਥੀ ਰਿਹਾ ਹਾਂ, ਜਦੋਂ ਮੈਂ ਇਸ ਸਕੂਲ ਵਿਚ ਸਿਖਿਆ ਪ੍ਰਾਪਤ ਕਰਦਾ ਸੀl ਉਸ ਸਮੇਂ ਵੀ ਡੀਏਵੀ ਸੀਨੀਅਰ ਸਕੈਡਰੀ ਸਕੂਲ ਦਸੂਹਾ ਪੜ੍ਹਾਈ ਪੱਖੋਂ ਮੋਹਰੀ ਰਿਹਾ ਕਰਦਾ ਸੀ ਅਤੇ ਅੱਜ ਵੀ ਉਸ ਨੇ ਆਪਣੀ ਸਥਿਤੀ ਬਰਕਰਾਰ ਰੱਖੀ ਹੋਈ ਹੈ l ਸਕੂਲ ਵਿੱਚ ਲੜਕੀਆਂ ਨੂੰ ਮੁਫ਼ਤ ਸਿੱਖਿਆ, ਵਰਦੀ ਆਦਿ ਸਹੂਲਤਾਂ ਮੁਹਈਆ ਕਰਵਾਣ ਲਈ ਉਹਨਾਂ ਨੇ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀl ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਗੁਪਤਾ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆl ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਦੱਸਿਆ ਕਿ ਲੜਕੀਆਂ ਅਤੇ ਲੋੜਵੰਦ ਵਿਦਿਆਰਥੀਆਂ ਕੋਲੋਂ ਕੋਈ ਵੀ ਦਾਖਲਾ ਫੀਸ ਅਤੇ ਮਹੀਨਾਵਾਰ ਫੀਸ, ਫੰਡ ਆਦਿ ਸਾਰਾ ਸਾਲ ਨਹੀਂ ਲਿਆ ਜਾਂਦਾ ਇਹ ਸਭ ਦਾਨੀ ਸੱਜਣਾਂ ਦੇ ਪਿਆਰ ਅਸ਼ੀਰਵਾਦ ਤੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ ਤੇ ਅਸੀਂ ਸਾਰੇ ਤਹਿ ਦਿਲੋਂ ਦਾਨੀ ਸੱਜਣਾ ਦੇ ਰਿਣੀ ਹਾਂ l ਇਸ ਮੌਕੇ ਕੁਲਦੀਪ ਕੁਮਾਰ, ਧਰਮਿੰਦਰ ਸਿੰਘ, ਸੁਮਿਤ ਚੋਪੜਾ, ਮੈਡਮ ਗੁਰਪ੍ਰੀਤ ਕੌਰ ਮੈਡਮ ਮਨਪ੍ਰੀਤ ਕੌਰ ਮੈਡਮ ਸ਼ਰਨਜੀਤ ਕੌਰ ਜਸਵੀਰ ਸਿੰਘ, ਕੁਲਦੀਪ ਸਿੰਘ ਆਦਿ ਸਟਾਫ਼ ਹਾਜ਼ਰ ਸਨ l

Previous articleसुखबीर बादल बोले, हम बसपा के साथ
Next articleविधायक घुम्मन के नेतृत्व में शहर दसूहा में चल रहे हैं विकास कार्य : पार्षद राकेश बस्सी