ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਐਸਐਸ ਸਾਰੋ ਲਈ ਡਿਪਟੀ ਕਮਿਸ਼ਨਰ ਰਾਹੀਂ ਦਿੱਤਾ ਯਾਦ ਪੱਤਰ
ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਨ ਦੀ ਤਰੀਕ ਚ‘ ਤੁਰੰਤ ਵਾਧਾ ਕੀਤਾ ਜਾਵੇ : ਖੁਣ ਖੁਣ
ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਸਮੇਂ 2011 ਵਿੱਚ ਚੋਣਾਂ ਹੋਈਆਂ ਸਨ ਅਤੇ 2016 ਵਿੱਚ ਇਸ ਜਰਨਲ ਹਾਊਸ ਦੀ ਮਿਆਦ ਖਤਮ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ ਮਸੰਦਪੁਣੇ ਦੀ ਸੋਚ ਅਧੀਨ ਹੈ, ਜਬਰੀ ਇਸ ਉੱਪਰ ਕਾਬਜ਼਼ ਹੈ ਪਰ ਜੇਕਰ ਹੁਣ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਐਸਐਸ ਸਾਰੋਂ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ 21 ਅਕਤੂਬਰ ਤੋਂ 15 ਨਵੰਬਰ ਤੱਕ ਵੋਟਾਂ ਬਣਾਉਣ ਦੀ ਚੱਲ ਰਹੀ ਪ੍ਰਕਿਰਿਆ ਬਹੁਤ ਢਿੱਲੀ ਅਤੇ ਗੁੰਝਲਦਾਰ ਹੋਣ ਕਾਰਨ ਅਜੇ ਤੱਕ ਬਹੁਤ ਘੱਟ ਵੋਟਾਂ ਬਣੀਆਂ ਹਨ। ਇਸ ਲਈ ਜਸਟਿਸ ਸਾਰੋ ਤੁਰੰਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵੋਟਾਂ ਬਣਨ ਦੀ ਤਰੀਕ ਵਿੱਚ ਵਾਧਾ ਕਰਨ ਦਾ ਐਲਾਨ ਕਰਨ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਗੁਰਦੀਪ ਸਿੰਘ ਖੁਣ ਖੁਣ ਜ਼ਿਲ੍ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਚੋਣ ਕਮਿਸ਼ਨਰ ਜਸਟਿਸ ਐਸ ਸਾਰੋ ਲਈ ਇੱਕ ਯਾਦ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਇਸ ਸਮੇਂ ਕਿਹਾ ਕਿ ਜਦੋਂ ਵੋਟਰ ਫਾਰਮ ਭਰ ਕੇ ਆਪਣੇ ਸਬੂਤ ਵਜੋਂ ਆਧਾਰ ਕਾਰਡ ਜਾਂ ਹੋਰ ਦਸਤਾਵੇਜ ਤੇ ਫੋਟੋ ਸਮੇਤ ਲਗਾ ਕੇ ਜਮਾ ਕਰਾਉਣ ਪਟਵਾਰੀ ਜਾਂ ਬੀਐਲਓ ਕੋਲ ਜਾਂਦੇ ਹਨ ਤਾਂ ਉਹ ਇਹ ਹਿਦਾਇਤ ਦੇ ਰਹੇ ਹਨ ਕਿ ਇੱਕ ਇੱਕ ਫਾਰਮ ਖੁਦ ਵੋਟਰ ਆ ਕੇ ਜਮਾ ਕਰਵਾਏ ਜੋ ਕਿ ਅਮਲੀ ਰੂਪ ਵਿੱਚ ਸੰਭਵ ਨਹੀਂ ਤੇ ਇਹ ਹਿਦਾਇਤ ਬਿਲਕੁਲ ਵੀ ਠੀਕ ਨਹੀਂ ਦੂਸਰੇ ਪਾਸੇ ਜਦੋਂ ਪਾਰਲੀਮੈਂਟ ਅਤੇ ਅਸੈਂਬਲੀ ਦੀਆਂ ਵੋਟਾਂ ਬਣਦੀਆਂ ਹਨ ਤਾਂ ਪਿੰਡ ਪਿੰਡ ਘਰ ਘਰ ਜਾ ਕੇ ਬੀਐਲਓ ,ਆਂਗਣਵਾੜੀ ਵਰਕਰ ਜਾਂ ਅਧਿਆਪਕ ਆਪ ਘਰ ਘਰ ਜਾ ਕੇ ਵੋਟਾਂ ਬਣਾਉਂਦੇ ਹਨ ਪਰ ਇਸ ਸਹੂਲਤ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਿੱਚ ਨਹੀਂ ਹੈ। ਜਿਸ ਨਾਲ ਸਿੱਖਾਂ ਦੀਆਂ ਵੋਟਾਂ ਬਣਨ ਦੀ ਪ੍ਰਤੀਸ਼ਤਾਂ ਬਹੁਤ ਘੱਟ ਜਾਵੇਗੀ ਉਹਨਾਂ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨ ਅਤੇ ਸਰਕਾਰ ਵੱਲੋਂ ਵੋਟਰਾਂ ਨੂੰ ਵੋਟਾਂ ਬਣਾਉਣ ਲਈ ਉਤਸ਼ਾਹਤ ਕਰਨ ਲਈ ਆਪਣੇ ਪ੍ਰਚਾਰ ਸਾਧਨਾ ਨੂੰ ਵੱਡੀ ਪੱਧਰ ਤੇ ਲਗਾਉਣਾ ਚਾਹੀਦਾ ਹੈ। ਉੱਥੇ ਇਸ ਕੰਮ ਨੂੰ ਸਹੀ ਰੂਪ ਚ ਨੇਪੜੇ ਚਾੜਨ ਲਈ ਘੱਟੋ ਘੱਟ ਦੋ ਮਹੀਨਿਆਂ ਲਈ ਤਾਰੀਖ ਦਾ ਵਾਧਾ ਤੁਰੰਤ ਕਰਨਾ ਬੇਹੱਦ ਜਰੂਰੀ ਹੈ। ਤਾਂ ਜੋ ਕੋਈ ਵੀ ਸਿੱਖ ਵੋਟਰ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਸਕੇ ਇਸ ਸਮੇਂ ਉਹਨਾਂ ਨਾਲ ਗੁਰਨਾਮ ਸਿੰਘ ਸਿੰਗੜੀਵਾਲਾ, ਹਰਪ੍ਰੀਤ ਸਿੰਘ ਲਾਲੀ ਪਡੋਰੀ ਖਜੂਰ, ਲੰਬੜਦਾਰ ਮਨਜੀਤ ਸਿੰਘ, ਸਤਵੰਤ ਸਿੰਘ ਮੁਰਾਦਪੁਰ ਆਦ ਹਾਜ਼ਰ ਸਨ।