ਦਸ਼ਮੇਸ਼ ਗਰਲਜ਼ ਕਾਲਜ ਵਿਖੇ ਡਿਗਰੀ ਵੰਡ ਸਮਾਰੋਹ ਦਾ ਆਯੋਜਨ
ਡਿਗਰੀ ਪ੍ਰਾਪਤ ਕਰਕੇ ਵਿਦਿਆਰਥਨਾ ਅੰਦਰ ਉਤਸ਼ਾਹ ਦਾ ਮਾਹੌਲ

ਮੁਕੇਰਆਂ,(ਰਾਜ਼ਦਾਰ ਟਾਇਮਸ): ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਵਿਖੇ ਕਾਲਜ ਪ੍ਰਿੰਸੀਪਲ ਡਾ ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਿਦਿਆਰਥਣਾਂ ਦਾ ਡਿਗਰੀ ਵੰਡ ਸਮਾਰੋਹ ਅਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਡਾ.ਜਗਤ ਭੂਸ਼ਨ (ਕੰਟਰੋਲਰ ਆਫ ਇਗਜਾਮੀਨੇਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਅਤੇ ਐਡਵੋਕੇਟ (ਡਾ.) ਲਾਜਵੰਤ ਸਿੰਘ ਵਿਰਕ (ਸੈਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਜਿਹਨਾਂ ਦਾ ਸਵਾਗਤ ਕਾਲਜ ਪਿ੍ੰਸੀਪਲ,ਇਸ ਮੌਕੇ ਤੇ ਉਚੇਚੇ ਤੌਰ ਤੇ ਹਾਜ਼ਰ ਕਾਲਜ ਦੀ ਪ੍ਰਬੰਧਕੀ ਕਮੇਟੀ ਤੋਂ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਚੱਕ ਸਰਦਾਰ ਸਤਪਾਲ ਸਿੰਘ, ਸਰਦਾਰ ਸਰਦਾਰ ਦਵਿੰਦਰ ਸਿੰਘ, ਸਰਦਾਰ ਹਰਮਨਜੀਤ ਸਿੰਘ, ਸਰਦਾਰ ਬਿਕਰਮ ਸਿੰਘ , ਸ.ਗੁਰਦੀਪ ਸਿੰਘ (ਐਡਵੋਕੇਟ), ਸੁਰਜੀਤ ਸਿੰਘ ਭੱਟੀਆਂ ,ਸਮੂਹ ਸਟਾਫ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਨਾਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਡਿਗਰੀ ਵੰਡ ਪ੍ਰੋਗਰਾਮ ਦੌਰਾਨ 2018 ਤੋਂ ਲੈ ਕੇ 2022 ਤੱਕ ਦੇ ਪਾਸ ਹੋ ਚੁੱਕੀਆਂ 800ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ ਕਾਲਜ ਪ੍ਰਿੰਸੀਪਲ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਵੱਲੋਂ ਕਾਲਜ ਦੀਆਂ ਪ੍ਰਾਪਤੀਆਂ ਅਤੇ ਸ਼ਾਨਦਾਰ ਸਫਰ ਦੌਰਾਨ ਕੀਤੀਆਂ ਪ੍ਰਾਪਤੀਆਂ ਦੀ ਸਾਂਝ ਪਾਈ ਗਈ ਇਸ ਦੌਰਾਨ ਮੁੱਖ ਮਹਿਮਾਨ ਨੇ ਕਾਲਜ ਦੇ ਵਧੀਆ ਪ੍ਰਬੰਧਨ ਦੀ ਤਾਰੀਫ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਲੜਕੀਆਂ ਦੀ ਸਿੱਖਿਆ ਲਈ ਇਹ ਸੰਸਥਾ ਸੱਚਮੁੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ । ਉਹਨਾਂ ਨੇ ਵਿਦਿਆਰਥਣਾਂ ਨੂੰ ਖੁਸਹਾਲ ਭਵਿੱਖ ਦਾ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਡਿਗਰੀ ਧਾਰਕਾਂ ਨੂੰ ਜਿੰਦਗੀ ਵਿੱਚ ਅੱਗੇ ਵਧਣ ਲਈ ਸੂਝਬੂਝ ਅਤੇ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਜੋ ਜਿੰਦਗੀ ਅੰਦਰ ਸਫਲਤਾ ਪ੍ਰਾਪਤ ਕੀਤੀ ਜਾ ਸਕੇ। ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਚੱਕ ਨੇ ਅੱਜ ਦੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥਣਾਂ ਨੂੰ ਖੁਸ਼ਹਾਲ ਭਵਿੱਖ ਦਾ ਅਸ਼ੀਰਵਾਦ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ । ਇਸ ਦੌਰਾਨ ਵਿਦਿਆਰਥਣਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਸਮੂਹ ਸਟਾਫ ਹਾਜ਼ਰ ਸੀ।