ਬਲਜੀਤ ਸਿੰਘ ਆਪਣੇ ਸਾਥੀਆਂ ਸਮੇਤ ‘ਆਪ ਵਿੱਚ ਹੋਏ ਸ਼ਾਮਲ
ਚੱਬੇਵਾਲ,(ਪ੍ਰਵੀਨ ਸ਼ਰਮਾ): ਪੰਜਾਬ ਦੇ ਚੱਬੇਵਾਲ ਵਿਧਾਨ ਸਭਾ ਹਲਕੇ ‘ਚ ‘ਆਪ’ ਉਮੀਦਵਾਰ ਡਾ.ਇਸ਼ਾਂਕ ਦੀ ਹਵਾ ਪਹਿਲਾਂ ਹੀ ਤੇਜ਼ ਸੀ, ਜੋ ਹੁਣ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਅਜਿਹਾ ਹੀ ਇੱਕ ਸੁਨੇਹਾ ਲੋਕਾਂ ਵਿੱਚ ਗਿਆ ਜਦੋਂ ਸੀਨੀਅਰ ਕਾਂਗਰਸੀ ਆਗੂ ਬਲਜੀਤ ਸਿੰਘ ਚੱਬੇਵਾਲ ਆਪਣੇ ਦਰਜਨਾਂ ਨੌਜਵਾਨ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਜਿਸ ਕਾਰਨ ਇਸ ਸੀਟ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਇਸ਼ਾਂਕ ਦੇ ਹੱਕ ‘ਚ ਮਾਹੌਲ ਮਜ਼ਬੂਤ ਹੁੰਦਾ ਨਜ਼ਰ ਆ ਰਿਹਾ ਹੈ। ਬਲਜੀਤ ਸਿੰਘ ਦੇ ਇਸ ਕਦਮ ਨੇ ਜਿੱਥੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ, ਉੱਥੇ ਹੀ ‘ਆਪ’ ਦੀ ਸਥਿਤੀ ਬਿਹਤਰ ਹੋ ਗਈ ਹੈ। ਬਲਜੀਤ ਦੇ ਨਾਲ ਓਹਨਾ ਦੇ ਸਾਥੀ ਰਣਬੀਰ ਚੱਬੇਵਾਲ, ਜੱਸਾ ਚੱਬੇਵਾਲ, ਦੀਪ ਮਿਹਣਾ, ਜੱਗੀ ਮਿਹਣਾ, ਕਰਨ ਮਿਹਣਾ, ਦੀਪੂ ਬੱਸੀ, ਸੌਰਵ ਬੱਸੀ, ਰੋਹਿਤ ਟੌਹਲੀਆਂ, ਦਵਿੰਦਰ ਗਿੱਲ ਅੱਛਰਵਾਲ, ਅਮਨ ਗਿੱਲ ਅੱਛਰਵਾਲ ਅਤੇ ਰਾਮਾ ਿਬਹਾਲਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਐਲਾਨ ਮੌਕੇ ਪੰਜਾਬ ਤੋਂ ‘ਆਪ ਦੇ ਸੰਸਦ ਮੈਂਬਰ ਡਾ.ਰਾਜਕੁਮਾਰ ਵੀ ਮੌਜੂਦ ਸਨ।ਡਾ.ਇਸ਼ਾਂਕ ਅਤੇ ਸੰਸਦ ਮੈਂਬਰ ਡਾ.ਰਾਜਕੁਮਾਰ ਨੇ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਨਿੱਘਾ ਸਵਾਗਤ ਕੀਤਾ|ਇਸ ਮੌਕੇ ਉਨ੍ਹਾਂ ਕਿਹਾ ਕਿ ਬਲਜੀਤ ਸਿੰਘ ਦੇ ਸ਼ਾਮਲ ਹੋਣ ਨਾਲ ਚੱਬੇਵਾਲ ਵਿੱਚ ਆਮ ਆਦਮੀ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ ਅਤੇ ਲੋਕਾਂ ਸਾਹਮਣੇ ਸੱਚੀ ਸੇਵਾ ਅਤੇ ਇਮਾਨਦਾਰੀ ਦਾ ਵਿਕਲਪ ਪੇਸ਼ ਕਰੇਗੀ।ਉਨ੍ਹਾਂ ਦਾਅਵਾ ਕੀਤਾ ਕਿ ਬਲਜੀਤ ਸਿੰਘ ਵਰਗੇ ਸਮਰਪਿਤ ਨੌਜਵਾਨ ਆਗੂ ਨੇ ਕਾਂਗਰਸ ਵੱਲੋਂ ਲੋਕਾਂ ਦੀ ਅਣਦੇਖੀ ਅਤੇ ਗਲਤ ਨੀਤੀਆਂ ਕਾਰਨ ‘ਆਪ’ ਨੂੰ ਚੁਣਿਆ ਹੈ।ਬਲਜੀਤ ਸਿੰਘ ਨੇ ਵੀ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਲੰਮਾ ਸਮਾਂ ਕਾਂਗਰਸ ਪਾਰਟੀ ਵਿੱਚ ਸੇਵਾ ਕੀਤੀ ਪਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਨਾਕਾਮ ਰਹਿਣ ਅਤੇ ਪਾਰਟੀ ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਕਾਰਨ ਉਨ੍ਹਾਂ ਇਹ ਫੈਸਲਾ ਲਿਆ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਇਸ਼ਾਂਕ ਖੁਦ ਇੱਕ ਨੌਜਵਾਨ ਆਗੂ ਹਨ, ਜੋ ਚੱਬੇਵਾਲ ਦੇ ਲੋਕਾਂ ਅਤੇ ਨੌਜਵਾਨਾਂ ਨੂੰ ਨਵੀਂ ਉਮੀਦ ਦੇ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਮਰਪਿਤ ਹਨ।ਬਲਜੀਤ ਸਿੰਘ ਨੇ ਭਰੋਸਾ ਪ੍ਰਗਟਾਇਆ ਕਿ ‘ਆਪ ਰਾਹੀਂ ਚੱਬੇਵਾਲ ਇਲਾਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਬਣਦੀ ਨੁਮਾਇੰਦਗੀ ਮਿਲੇਗੀ।ਬਲਜੀਤ ਸਿੰਘ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਇਸ ਉਪ ਚੋਣ ਵਿੱਚ ਡਾ.ਇਸ਼ਾਂਕ ਦੀ ਸਥਿਤੀ ਹੋਰ ਵੀ ਮਜ਼ਬੂਤ ਹੋ ਗਈ ਹੈ।ਡਾ.ਇਸ਼ਾਂਕ ਨੂੰ ਜੋ ਤਾਕਤ ਮਿਲ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਚੱਬੇਵਾਲ ‘ਚ ਪ੍ਰਭਾਵਸ਼ਾਲੀ ਲੀਡ ਬਣਾਉਣ ਦੇ ਰਾਹ ‘ਤੇ ਹੈ।