ਟੀਕਾਕਰਣ ਸੰਬੰਧੀ ਕੁਆਟਰਲੀ ਰੀਵਿਊ ਮੀਟਿੰਗ ਆਯੋਜਿਤ

ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਜਿਲ੍ਹੇ ਵਿੱਚ ਟੀਕਾਕਰਨ ਸੇਵਾਵਾਂ ਦੀ ਸਮੀਖਿਆ ਕਰਨ ਲਈ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਦੀ ਅਗਵਾਈ ਹੇਠ ਸਮੂਹ ਬਲਾਕਾਂ ਤੋਂ ਏ.ਐਨ.ਐਮ ਦੀ ਕੁਆਟਰਲੀ ਰੀਵਿਊ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਮਿਸ਼ਨ ਇੰਦਰਧਨੁਸ਼ ਦੇ ਪਹਿਲੇ ਅਤੇ ਦੂਜੇ ਰਾਊਂਡ ਦੌਰਾਨ ਯੂ-ਵਿਨ ਪੋਰਟਲ ‘ਤੇ ਆਨਲਾਈਨ ਐਂਟਰੀ ਕਰਨ ਲੱਗਿਆਂ ਜੋ ਸਮੱਸਿਆਵਾਂ ਏ.ਐਨ.ਐਮ ਵੱਲੋਂ ਫੇਸ ਕੀਤੀਆਂ ਗਈਆਂ ਉਹਨਾਂ ਨੂੰ ਅਪਡੇਟ ਕੀਤਾ ਗਿਆ।ਜਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਵੱਲੋਂ ਲੈਫਟ ਆਊਟ ਤੇ ਡਰਾਪ ਆਊਟ ਬੱਚਿਆਂ ਦੀਆਂ ਬਾਕੀ ਰਹਿੰਦੀਆਂ ਖੁਰਾਕਾਂ ਅਤੇ ਦੇਰੀ ਨਾਲ ਵੈਕਸ਼ੀਨੇਸ਼ਨ ਕਰਨ ਉਪਰ ਵਿਸ਼ੇਸ਼ ਤੌਰ ਤੇ ਜੋਰ ਦਿੱਤਾ ਗਿਆ। ਉਹਨਾਂ ਏ.ਐਨ.ਐਮ ਨੂੰ ਦੱਸਿਆ ਕਿ ਕਿਸ ਉਮਰ ਵਿਸ਼ੇਸ਼ ਤੱਕ ਵਿੱਚ ਬੱਚਿਆਂ ਨੂੰ ਜੀਰੋ ਖੁਰਾਕ ਦਿੱਤੀ ਜਾ ਸਕਦੀ ਹੈ।ਉਨ੍ਹਾਂ ਏ.ਈ.ਐਫ.ਆਈ ਰਿਪੋਰਟਿੰਗ, ਏ.ਈ.ਐਫ.ਆਈ ਕਿੱਟਾਂ ਦੇ ਤੱਤਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਵੱਲੋਂ ਵੈਕਸੀਨ ਸਟੋਰੇਜ ਸੰਬੰਧੀ ਵੀ ਜਰੂਰੀ ਨਿਰਦੇਸ਼ ਦਿੱਤੇ ਗਏ।

ਡਾ.ਗਰਗ ਵੱਲੋਂ ਮੀਜ਼ਲ ਰੁਬੇਲਾ ਦੇ ਦਸੰਬਰ 2023 ਤੱਕ ਖਾਤਮੇ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤੇ ਵਿਸ਼ੇਸ਼ ਧਿਆਨ ਦੁਆਰਾ ਗਿਆ। ਏ.ਐਨ.ਐਮ ਨੂੰ 5 ਸਾਲ ਤੱਕ ਦੇ ਸਾਰੇ ਬੱਚਿਆਂ ਦੇ ਐਮ.ਆਰ ਵੈਕਸੀਨ ਦੀਆਂ ਦੋਵੇ ਖੁਰਾਕਾਂ ਯਕੀਨੀ ਬਣਾਉਣ ਲਈ ਗਾਈਡ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮੌਜੂਦਾ ਐਨ.ਐਮ.ਐਨ.ਆਰ ਡਿਸਕਾਰਡ ਰੇਟ 2.94 ਹੈ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਏ.ਐਨ.ਐਮ ਨੂੰ ਕਿਹਾ ਕਿ ਵੈਕਸੀਨ ਪ੍ਰੀਵੈਂਟੇਬਲ ਡਿਸੀਜ਼ਿਜ਼ ਜਿਵੇਂ ਮੀਜ਼ਲ, ਰੁਬੇਲਾ, ਪ੍ਰੋਟਿਊਸਿਸ, ਟਿਪਥੀਰੀਆ ਅਤੇ ਏ.ਐਫ.ਪੀ ਸੰਬੰਧੀ ਜਿੱਥੇ ਵੀ ਕੋਈ ਸ਼ੱਕੀ ਮਰੀਜ਼ ਹੋਵੇ, ਉਸਦਾ ਸੈਂਪਲ ਸਮੇਂ ਸਿਰ ਭੇਜਿਆ ਜਾਵੇ। ਮੀਟਿੰਗ ਦੌਰਾਨ ਵੀ.ਸੀ.ਸੀ.ਐਮ ਉਪਕਾਰ ਸਿੰਘ ਵੱਲੋਂ ਯੂ-ਵਿਨ ਪੋਰਟਲ ਤੇ ਐਂਟਰੀਆਂ ਕਰਨ ਦੇ ਆਸਾਨ ਤਰੀਕੇ ਦੱਸੇ ਗਏ ਅਤੇ ਏ.ਐਨ.ਐਮ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਦੱਸਿਆ ਗਿਆ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਨਵਪ੍ਰੀਤ ਕੌਰ ਅਤੇ ਦਿਲਜੀਤ ਕੌਰ ਵੀ ਉਪਸਥਿਤ ਸਨ।