ਫਗਵਾੜਾ,(ਸ਼ਿਵ ਕੋੜਾ): ਵਿਧਾਨਸਭਾ ਹਲਕਾ ਦੇ ਮੁਹੱਲਾ ਟਿੱਬੀ ਵਿਖੇ ਬਹੁਜਨ ਸਮਾਜ ਪਾਰਟੀ ਨੂੰ ਝਟਕਾ ਦਿੰਦੇ ਹੋਏ ਅੱਜ 50 ਪਰਿਵਾਰਾਂ ਨੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਜਿਹਨਾਂ ਦਾ ਸਵਾਗਤ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਵਲੋਂ ਕੀਤਾ ਗਿਆ। ਜੋਗਿੰਦਰ ਮਾਨ ਮੁਹੱਲਾ ਟਿੱਬੀ ਵਿਖੇ 14 ਲੱਖ ਰੁਪਏ ਦੀ ਲਾਗਤ ਨਾਲ ਡਿਸਪੋਜੇਬਲ ਪਾਰਕ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਆਪ ਪਾਰਟੀ ਵਿਚ ਸ਼ਾਮਲ ਹੋਏ ਮਦਨ ਲਾਲ, ਸਤੀਸ਼ ਕੁਮਾਰ ਬੰਟੀ, ਜੀਤ ਰਾਮ, ਬਲਬੀਰ ਪਟਵਾਰੀ, ਅਮਰ ਸੈਣੀ, ਭਾਸਕਰ ਜੀ, ਰਾਜਵਿੰਦਰ ਮਾਹੀ, ਮਨਿੰਦਰ ਮੱਲ ਤੇ ਮੱਖਣ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਫਗਵਾੜਾ ਦੇ ਕਰਵਾਏ ਜਾ ਰਹੇ ਸ਼ਹਿਰੀ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਪ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਜੋਗਿੰਦਰ ਸਿੰਘ ਮਾਨ ਨੇ ਸਮੂਹ ਭਰੋਸਾ ਨੂੰ ਪਾਰਟੀ ਵਿਚ ਪੂਰੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਉਹਨਾਂ ਮੁਹੱਲਾ ਟਿੱਬੀ ਦੇ ਸਮੁੱਚੇ ਵਿਕਾਸ ਕਾਰਜ ਕਰਵਾਉਣ ਦਾ ਭਰੋਸਾ ਵੀ ਦਿੱਤਾ ਇਸ ਮੌਕੇ ਹਰਨੂਰ ਸਿੰਘ ਮਾਨ ਸਪੋਕਸ ਪਰਸਨ ਪੰਜਾਬ, ਹਰਮੇਸ਼ ਪਾਠਕ, ਗੁਰਦੀਪ ਸਿੰਘ ਦੀਪਾ, ਅਸ਼ੋਕ ਭਾਟੀਆ, ਓਮ ਪ੍ਰਕਾਸ਼ ਬਿੱਟੂ, ਨਰੇਸ਼ ਸ਼ਰਮਾ, ਫੌਜੀ ਸ਼ੇਰਗਿੱਲ, ਰਣਜੀਤ ਸਿੰਘ ਫਤਿਹ, ਨਵਨੀਤ