ਜੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋ ਐਜੂਕੇਸ਼ਨ ਦਾ ਰਣਜੀਤ ਕੁਮਾਰ ਪਹਿਲੇ ਸਥਾਨ ਤੇ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਸਮੱਗਰਾ ਸਿੱਖਿਆ ਅਧੀਨ ਜੋਨ ਪੱਧਰੀ ਕਲਾ ਉਤਸਵ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਵਿਖੇ ਕਰਵਾਏ ਗਏ। ਇਹਨਾਂ ਕਲਾ ਉਤਸਵ ਮੁਕਾਬਲਿਆਂ ਵਿੱਚ ਛੇ ਜ਼ਿਲਿਆ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਕਰਣ ਸ਼ਰਮਾ ਨੇ ਦੱਸਿਅਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋ ਐਜੂਕੇਸ਼ਨ ਹੁਸ਼ਿਆਰਪੁਰ ਦੇ ਰਣਜੀਤ ਕੁਮਾਰ ਨੇ ਕਲਾਸੀਕਲ ਡਾਂਸ ਵਿੱਚ ਪਹਿਲਾ ਸਥਾਨ, ਅਤੇ ਸੋਲੋ ਡਰਾਮਾ ਵਿੱਚ ਯਸ਼ ਕੁਮਾਰ ਨੇ ਤੀਜਾ ਸਥਾਨ ਤੇ ਸੋਲੋ ਡਰਾਮਾ ਲੜਕੀਆਂ ਵਿੱਚ ਲਵਪ੍ਰੀਤ ਕੌਰ ਨੇ ਤੀਜਾ ਸਥਾਨ ਅਤੇ ਸਥਾਨਕ ਖਿਡਾਉਣੇ ਬਣਾਉਣਾ ਵਿੱਚ ਸੰਜੀਵ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਖੇਡਾਂ ਵਿੱਚ ਸੋਨੂ ਕੁਮਾਰ ਨੇ ਲੰਬੀ ਛਾਲ ਵਿੱਚ, ਮਿਆਸ਼ ਸੰਗਰ ਬੋਕਸਿੰਗ  ਵਿੱਚ, ਨੀਰਜ ਕੁਮਾਰ ਜੂਡੋ ਵਿੱਚ, ਤਰਨਪ੍ਰੀਤ ਸਿੰਘ ਨੇ ਜੂਡੋ ਵਿੱਚ, ਅੰਜਲੀਨਾ ਨੇ ਜੂਡੋ ਵਿੱਚ ਤੇ ਕ੍ਰਿਸ਼ ਸ਼ਰਮਾ ਨੇ ਬਾਕਸਿੰਗ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ । ਉਹਨਾਂ ਦਾ ਸਕੂਲ ਪਹੁੰਚਣ ਤੇ ਸਵੇਰ ਦੀ ਸਭਾ ਦੇ ਵਿੱਚ ਪ੍ਰਿੰਸੀਪਲ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਦੇ ਅਧਿਆਪਕ ਸਾਹਿਬਾਨ ਜਿਨਾਂ ਨੇ ਉਹਨਾਂ ਨੂੰ ਇਹ ਕੋਚਿੰਗ ਦਿੱਤੀ  ਉਹਨਾਂ ਨੂੰ ਵੀ ਵਧਾਈ ਦਿੱਤੀ।ਇਸ ਮੌਕੇ ਲੈਕ. ਪੂਰਨ ਸਿੰਘ, ਮਾਸਟਰ ਸੁਰਜੀਤ ਰਾਜਾ, ਤੇਜਿੰਦਰ ਸਿੰਘ,ਜਤਿੰਦਰ ਸਿੰਘ,ਰਾਜ ਬਹਾਦਰ, ਨਿਰਦੇਸ਼ ਸਿੰਘ, ਹਰਕਮਲ ਸਿੰਘ, ਲੈਕਚਰਾਰ ਰਕਸ਼ਾ ਕੁਮਾਰੀ, ਲੈਕਚਰਾਰ ਰਾਜ ਕੁਮਾਰੀ ,ਸੀਮਾ ਸੈਣੀ, ਗੀਤਾ ਰਾਣੀ, ਉਪਾਸਨਾ ਮਹਿਤਾ,ਹਰਪ੍ਰੀਤ ਕੌਰ, ਸੰਦੀਪ ਕੌਰ, ਸਤਿੰਦਰ ਕੌਰ, ਅਮਨਦੀਪ ਕੌਰ, ਮਮਤਾ, ਸ੍ਰੀਮਤੀ ਪ੍ਰਮੋਦ ਸੰਗਰ, ਮਨਦੀਪ ਕੌਰ,ਪੂਜਾ ਰਾਣੀ, ਪੂਜਾ ਸ਼ਰਮਾ ,ਲੈਕਚਰਰ ਮਨੀਸ਼ਾ ਅਤੇ  ਸਵਿਤਾ  ,ਸ਼੍ਰੀਮਤੀ ਹਿਨਾ ਕੁਮਾਰੀ ਸਰਦਾਰ ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।