ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਸੀਨੀਅਰ ਪੁਲਿਸ ਕਪਤਾਨ ਸੁਰਿੰਦਰ ਲਾਂਬਾ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਪੁਲਿਸ ਕਪਤਾਨ ਸਰਬਜੀਤ ਸਿੰਘ ਬਾਹੀਆ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਐਸਆਈ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਗੁਰਦੀਪ ਸਿੰਘ ਜੇ.ਆਰ ਸਮੇਤ ਸਾਥੀ ਕਰਮਚਾਰੀਆ ਨਾਲ ਸ਼ੱਕੀ ਪੁਰਸਾਂ ਦੀ ਤਲਾਸ਼ ਦੇ ਸਬੰਧ ਵਿੱਚ ਮੇਹਟੀਆਣਾ ਤੋਂ ਡਵਿਡਾ ਅਹਿਰਾਣਾ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਡਵਿਡਾ ਅਹਿਰਾਣਾ ਤੇ ਥੋੜਾ ਪਿੱਛੇ ਹੀ ਸੀ ਤਾਂ ਇੱਕ ਵਿਅਕਤੀ ਜੋ ਪੈਦਲ ਡਵਿੰਡਾ ਅਹਿਰਾਣਾ ਤੋ ਪਿੰਡ ਮੇਹਟੀਆਣਾ ਵੱਲ ਨੂੰ ਆ ਰਿਹਾ ਸੀ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਵੱਲ ਨੂੰ ਕਾਹਲੀ ਨਾਲ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤੇ ਉਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਅਤੇ ਉਸਨੇ ਆਪਣਾ ਨਾਮ ਜੋਗਿੰਦਰ ਸਿੰਘ ਉਰਫ ਮਿੰਟੂ ਪੁੱਤਰ ਲੇਟ ਮੱਖਣ ਵਾਸੀ ਪਿੰਡ ਭੂੰਗਰਨੀ ਥਾਣਾ ਮੇਹਟੀਆਣਾ ਦੱਸਿਆ। ਪੁਲਿਸ ਮੁਲਾਜਮਾ ਨਵ ਦੱਸਿਆ ਕਿ ਉਕਤ ਵਿਅਕਤੀ ਦੀ ਤਲਾਸ਼ੀ ਕਰਨ ਤੇ 72 ਗ੍ਰਾਮ ਨਸ਼ੀਲਾ ਪਦਰਾਥ ਬਰਾਮਦ ਹੋਇਆ।ਜਿਸ ਤੇ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਮੇਹਟੀਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ।