ਫਗਵਾੜਾ, (ਸ਼ਿਵ ਕੋੜਾ): ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਹਲਕਾ ਦੇ ਸਮੂਹ ਪਿੰਡਾਂ ਦੇ ਨਵੇਂ ਚੁਣੇ ਗਏ ਸਰਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਵਾਉਣ ਲਈ ਲੁਧਿਆਣਾ ਵਿਖੇ ਆਯੋਜਿਤ ਸਮਾਗਮ ਲਈ ਰਵਾਨਾ ਕੀਤਾ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਇਕਲ ਵੈਲੀ ਪਿੰਡ ਧਨਾਨਸੂ (ਲੁਧਿਆਣਾ) ਵਿਖੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਜਰੀ ‘ਚ ਸੂਬੇ ਦੇ ਦੱਸ ਹਜਾਰ ਸਰਪੰਚਾਂ ਨੂੰ ਸਹੁੰ ਚੁਕਵਾਉਣਗੇ। ਨਵੇਂ ਬਣੇ ਸਮੂਹ ਸਰਪੰਚਾਂ ਵਿਚ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਨਜ਼ਰ ਆਇਆ। ਇਸ ਮੌਕੇ ਬੀ.ਡੀ.ਪੀ.ਓ ਰਾਮਪਾਲ ਰਾਣਾ, ਜਗਜੀਤ ਸਿੰਘ ਪੰਚਾਇਤ ਅਫਸਰ, ਮਲਕੀਤ ਸਿੰਘ ਪੰਚਾਇਤ ਸਕੱਤਰ, ਸੰਜੀਵ ਕੁਮਾਰ ਪੰਚਾਇਤ ਸਕੱਤਰ, ਸੁਲੱਖਣ ਸਿੰਘ ਪੰਚਾਇਤ ਸਕੱਤਰ ਤੋਂ ਇਲਾਵਾ ਰਣਜੀਤ ਕਲੇਰ ਸਰਪੰਚ ਨੰਗਲ ਮੱਝਾ, ਸੁਖਜੀਵਨ ਕੌਰ ਸਰਪੰਚ, ਸੁਰਿੰਦਰ ਕੁਮਾਰ ਸਰਪੰਚ ਖਲਵਾੜਾ ਕਲੋਨੀ, ਰਵਿੰਦਰ ਸਿੰਘ ਸਰਪੰਚ ਦਾ ਨਾਰੰਗ ਸ਼ਾਹਪੁਰ, ਪਰਸ਼ੋਤਮ ਲਾਲ ਸਰਪੰਚ ਵਾਹਦ, ਵਿਜੈ ਕੁਮਾਰ ਸਰਪੰਚ ਭਾਬਿਆਨਾ ਆਦਿ ਤੋਂ ਇਲਾਵਾ ਸਮੂਹ ਪਿੰਡਾਂ ਦੇ ਸਰਪੰਚ ਸਾਥੀਆਂ ਸਮੇਤ ਹਾਜਰ ਸਨ।