ਦਸੂਹਾ,(ਰਾਜਦਾਰ ਟਾਇਮਸ): ਸਥਾਨਕ ਡੀ.ਏ.ਵੀ ਕਾਲਜ ਵਿਖੇ ਵਾਤਾਵਰਨ ਦੀ ਸਾਂਭ-ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਵਣ ਮਹਾਂ ਉਤਸਵ ਮਨਾਇਆ ਗਿਆ। ਵਣ ਮਹਾਂ ਉਤਸਵ ਮਨਾਉਂਦੇ ਹੋਏ ਕਾਲਜ ਕੈਂਪਸ ਅਤੇ ਗਰਾਊਂਡ ਵਿੱਚ ਫੁੱਲਾਂ ਅਤੇ ਫਲਾਂ ਦੇ ਨਵੇਂ ਪੌਦੇ ਲਗਾਏ ਗਏ। ਇਸ ਮੌਕੇ ਫੋਰੈਸਟ ਡਿਪਾਰਟਮੈਂਟ ਤੋਂ ਚੀਫ ਕੰਜਰਵੇਟਰ ਸਰਦਾਰ ਮਹਾਵੀਰ ਸਿੰਘ, ਉਹਨਾਂ ਨਾਲ ਰੇਂਜ ਅਫਸਰ ਸਰਦਾਰ ਰੀਤ ਪਾਲ ਸਿੰਘ ਉਚੇਚੇ ਤੌਰ ਉੱਤੇ ਹਾਜ਼ਰ ਹੋਏ। ਪ੍ਰਿੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਨੇ ਮੁੱਖ ਅਧਿਕਾਰੀਆਂ ਨੂੰ ਜੀ ਆਇਆ ਆਖਦੇ ਹੋਏ ਕਾਲਜ ਕੈਂਪਸ ਨੂੰ ਪਹਿਲਾਂ ਨਾਲੋਂ ਵੀ ਵੱਧ ਹਰਿਆ ਭਰਿਆ ਬਣਾਉਣ ਲਈ ਕਾਲਜ ਦੀਆਂ ਯੋਜਨਾਵਾਂ ਤੋਂ ਜਾਣੂ ਕਰਾਇਆ। ਸਰਦਾਰ ਮਹਾਵੀਰ ਸਿੰਘ ਨੇ ਕਿਹਾ ਕਿ ਕਾਲਜ ਦਾ ਇਹ ਉਪਰਾਲਾ ਜਿੱਥੇ ਕਾਲਜ ਨੂੰ ਹਰਿਆ ਭਰਿਆ ਬਣਾਵੇਗਾ ਉਥੇ ਹੋਰ ਲੋਕ ਵੀ ਕਾਲਜ ਦੇ ਇਸ ਕਦਮ ਤੋਂ ਪ੍ਰੇਰਨਾ ਲੈ ਕੇ ਆਪਣੇ ਆਲੇ ਦੁਆਲੇ ਨੂੰ ਹੋਰ ਹਰਿਆ ਭਰਿਆ ਬਣਾ ਕੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ। ਉਨਾਂ ਕਿਹਾ ਕਿ ਮਨੁੱਖੀ ਜੀਵਨ ਨੂੰ ਬਚਾਈ ਰੱਖਣ ਵਾਸਤੇ ਸਭ ਤੋਂ ਅਹਿਮ ਕੰਮ ਰੁੱਖ ਲਗਾਉਣਾ ਅਤੇ ਉਹਨਾਂ ਦੀ ਦੇਖਭਾਲ ਕਰਨਾ ਹੈ। ਇਸ ਖਾਸ ਮੌਕੇ ਆਫਿਸ ਸੁਪਰਡੈਂਟ ਅਸ਼ੋਕ ਕੁਮਾਰ, ਵਾਤਾਵਰਨ ਪ੍ਰੇਮੀ ਸਰਦਾਰ ਨਿਰਮਲ ਸਿੰਘ, ਗੌਤਮ ਰਿਸ਼ੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।