ਜੇਸੀ ਡੀਏਵੀ ਕਾਲਜ ਦੇ ਪਲੇਸਮੈਂਟ ਸੈੱਲ ਵਲੋਂ ਕਰਵਾਈ ਗਈ ਦੋ ਵਿਦਿਆਰਥੀਆਂ ਦੀ ਪਲੇਸਮੈਂਟ
ਦਸੂਹਾ,(ਰਾਜ਼ਦਾਰ ਟਾਇਮਸ): ਜੇਸੀ ਡੀ.ਏ.ਵੀ ਕਾਲਜ ਦੇ ਪਲੇਸਮੈਂਟ ਸੈੱਲ ਵਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਅਤੇ ਉੱਜਲ ਭਵਿੱਖ ਦੇ ਮੰਤਵ ਨਾਲ ਦੋ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਈ ਗਈ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਦੱਸਿਆ ਕਿ ’07 ਸਲੁਸਨਜ, ਆਈ.ਟੀ ਕੰਪਨੀ ਜਲੰਧਰ ਵਲੋ ਨਵਜੋਤ ਕੌਰ ਦੀ ਬਤੌਰ ‘ਮੋਬਾਇਲ ਐਪ ਡਿਵੈਲਪਰ’ ਦੀਪਿਕਾ ਦੀ ਬਤੌਰ ‘ਫਰੰਟਡਡ ਡਿਵੈਲਪਰ’ ਵਜੋਂ ਸਾਲਾਨਾ 1.8 ਲੱਖ ਪੈਕਜ ਨਾਲ ਪਲੇਸਮੈਂਟ ਹੋਈ।ਇਸ ਪਲੇਸਮੈਂਟ ਵਿਚ ਐਮ.ਐਸ.ਸੀ (ਆਈ.ਟੀ) ਦੇ 27 ਵਿਦਿਆਰਥੀਆਂ ਨੇ ਲਿਖਤੀ ਪੇਪਰ ਅਤੇ ਇੰਟਰਵਿਊ ਦਿੱਤੀ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਪਲੇਸਮੈਂਟ ਕੰਪਨੀ ਦੇ ਮਿਸਟਰ ਵਿਪਨ ਸੀਈਓ ਅਤੇ ’07 ਸਲੁਸਨਜ, ਆਈ.ਟੀ ਕੰਪਨੀ ਜਲੰਧਰ’ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਪਲੇਸਮੈਂਟ ਹੋਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਸ ਉੱਦਮ ਲਈ ਕਾਲਜ ਦੇ ਪਲੇਸਮੈਂਟ ਸੈੱਲ ਦੀ ਸ਼ਲਾਘਾ ਵੀ ਕੀਤੀ।ਇਸ ਮੌਕੇ ਵਿਸ਼ੇਸ਼ ਤੌਰ ਤੇ ਡਾ.ਮੋਹਿਤ ਸ਼ਰਮਾ (ਇੰਚਾਰਜ ਪਲੈਸਮੈਂਟ ਸੈੱਲ), ਪ੍ਰੋਫੈਸਰ ਜਗਦੀਪ ਸਿੰਘ, ਪ੍ਰੋਫ਼ੈਸਰ ਕਾਜਲ ਕਿਰਨ, ਪ੍ਰੋ.ਸਿਮਰਤ ਅਤੇ ਪ੍ਰੋ.ਸੰਦੀਪ ਕੌਰ ਮੌਜੂਦ ਸਨ।