ਦਸੂਹਾ,(ਰਾਜਦਾਰ ਟਾਇਮਸ): ਜੇ.ਸੀ ਡੀ.ਏ.ਵੀ ਕਾਲਜ ਵਿੱਚ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਸਵੱਛਤਾ ਹੀ ਸੇਵਾ ਅਤੇ ਸੇਵਾ ਤੋਂ ਸਿੱਖੋ ਮੁਹਿੰਮ ਤਹਿਤ ਕਾਲਜ ਵਿੱਚ ਪੋਸਟਰ ਮੇਕਿੰਗ ਮੁਕਾਬਲਾ, ਸਵੱਛਤਾ ਜਾਗਰੂਕਤਾ ਰੈਲੀ ਅਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੇ ਮੁੱਖ ਮਹਿਮਾਨ ਡੀ.ਏ.ਵੀ ਕਾਲਜ ਦਸੂਹਾ ਦੇ ਲੋਕਲ ਕਮੇਟੀ ਮੈਂਬਰ ਮਾਸਟਰ ਰਾਮੇਸ਼ ਜੀ,ਦਸੂਹਾ ਰੋਟਰੀ ਕਲੱਬ ਦੇ ਮੈਂਬਰ ਡਾਕਟਰ ਡੀ.ਆਰ ਰਲੱਹਣ ਤੇ ਸੰਜੀਵ ਕੁਮਾਰ ਅਤੇ ਨਗਰ ਕੌਂਸਲ ਦਸੂਹਾ ਤੋਂ ਮੈਡਮ ਸੋਨੀਆ ਸਨ। ਕਾਲਜ ਦੇ ਸੀਨੀਅਰ ਸਟਾਰ ਮੈਂਬਰ ਪ੍ਰੋ.ਨਿਵੇਦਿਕਾ ਦੁਆਰਾ ਮੁੱਖ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਉੱਤੇ ਕਾਲਜ ਵੱਲੋਂ ਸਵੱਛ ਮੁਹਿੰਮ ਤਹਿਤ ਇੱਕ ਸਵੱਛਤਾ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਸ ਵਿੱਚ ਸਮੂਹ ਐਨ.ਐਸ.ਐਸ ਵਲੰਟੀਅਰ ਨੇ ਭਾਗ ਲਿਆ।ਰੈਲੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਐਨ.ਐਸ.ਐਸ ਵਲੰਟਰੀਆਂ ਨੂੰ ਸਹੁੰ ਚੁਕਾਈ ਗਈ ਅਤੇ ਉਹਨਾਂ ਨੂੰ ਦਸਤਾਨਿਆਂ ਦੇ ਨਾਲ ਨਾਲ  ਮੇਰਾ ਭਾਰਤ ਚਿੰਨ ਲੱਗੀਆਂ ਟੋਪੀਆਂ ਦਿੱਤੀਆਂ ਗਈਆਂ। ਇਸ ਮੌਕੇ ਉਤੇ ਇੱਕ ਪੋਸਟਰ ਮੇਕਿੰਗ ਮੁਕਾਬਲਾ ਅਤੇ ਇੱਕ ਸੈਮੀਨਾਰ ਦੀ ਕਰਵਾਇਆ ਗਿਆ। ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦਿੱਤੇ ਗਏ।ਮੁੱਖ ਮਹਿਮਾਨਾਂ ਦੁਆਰਾ ਆਪਣੇ ਭਾਸ਼ਣਾ ਰਾਹੀਂ ਵਲੰਟੀਅਰ ਨੂੰ ਆਪਣੇ ਆਲੇ ਦੁਆਲੇ ਦੇ ਨਾਲ ਨਾਲ ਆਪਣੇ ਤਨ ਅਤੇ ਮਨ ਦੀ ਸਫਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ, ਅੰਤ ਵਿੱਚ ਪ੍ਰੋਗਰਾਮ ਅਫਸਰ ਪ੍ਰੋ.ਨਰਿੰਦਰਜੀਤ ਸਿੰਘ ਅਤੇ ਡਾ.ਅਨੂ ਬਜਾਜ ਦੁਆਰਾ ਮੁੱਖ ਮਹਿਮਾਨਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉੱਤੇ ਪ੍ਰੋ.ਸ਼ੀਲਾ ਭਾਟੀਆ ਅਤੇ ਪ੍ਰੋ.ਸੋਨਿਕਾ ਸਿੰਘ ਵੀ ਹਾਜ਼ਰ ਸਨ।